ਦਿੱਲੀ। ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬੀਆਂ ਦੀ ਅਗਵਾਈ ਕਰ ਰਹੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹਨ ਤੇ ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਇਹ ਪ੍ਰਗਟਾਵਾ ਕਿਸਾਨ ਆਗੂ ਦਰਸ਼ਨਪਾਲ ਤੇ ਹਰਪਾਲ ਸਿੰਘ ਸੰਘਾ ਪ੍ਰਧਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ। ਇਨਾਂ ਆਗੂਆਂ ਨੇ ਕਿਹਾ ਕਿ 8 ਦਿਸੰਬਰ ਦੇਰ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੁਨੇਹਾ ਭੇਜਿਆ ਗਿਆ ਸੀ ਤੇ ਇਸ ਮੀਟਿੰਗ ਵਿਚ ਲੱਗਭੱਗ 15 ਕਿਸਾਨ ਆਗੂ ਮੌਜੂਦ ਰਹੇ ਜਦੋਂ ਕਿ ਸਾਨੂੰ ਮੀਟਿੰਗ ਵਿਚ ਪਹੁੰਚ ਕੇ ਹੀ ਪਤਾ ਚੱਲਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਮੀਟਿੰਗ ਲਈ ਕਿਸਾਨ ਜਥੇਬੰਦੀ ਏਕਤਾ ਉਗਰਾਹਾ ਸਮੇਤ ਕੁਝ ਹੋਰ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ। ਹਰਪਾਲ ਸੰਘਾ ਨੇ ਕਿਹਾ ਕਿ ਮੀਟਿੰਗ ਵਿਚ ਮੌਜੂਦ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜਦੋਂ ਕਿਸਾਨ ਆਗੂਆਂ ਨੂੰ ਉਨਾਂ ਦੀਆਂ ਮੰਗਾਂ ਪ੍ਰਤੀ ਪੁੱਛਿਆ ਗਿਆ ਤਦ ਕਿਸਾਨ ਆਗੂਆਂ ਨੇ ਦੋ ਟੁੱਕ ਕਿਹਾ ਕਿ ਮੰਗਾਂ ਸਬੰਧੀ ਉਹ ਪਹਿਲੀਆਂ ਮੀਟਿੰਗਾਂ ਵਿਚ ਵਿਸਥਾਰ ਨਾਲ ਦੱਸ ਚੁੱਕੇ ਹਨ ਤੇ ਹੁਣ ਸਰਕਾਰ ਦੱਸੇ ਕਿ ਉਹ ਕਾਨੂੰਨ ਰੱਦ ਕਰੇਗੀ ਜਾਂ ਫਿਰ ਨਹੀਂ, ਜਿਸ ਦੇ ਜਵਾਬ ਵਿਚ ਅਮਿਤ ਸ਼ਾਹ ਵੱਲੋਂ ਕਿਸਾਨ ਆਗੂਆਂ ਨੂੰ ਕਿਹਾ ਗਿਆ ਕਿ ਸਰਕਾਰ ਵੱਲੋਂ ਉਠਾਏ ਜਾਣ ਵਾਲੇ ਕਦਮ ਸਬੰਧੀ ਉਹ 9 ਦਿਸੰਬਰ ਨੂੰ ਕਿਸਾਨ ਜਥੇਬੰਦੀਆਂ ਤੱਕ ਜਾਣਕਾਰੀ ਭੇਜ ਦੇਣਗੇ। ਸ.ਸੰਘਾ ਨੇ ਕਿਹਾ ਕਿ 8 ਦੀ ਮੀਟਿੰਗ ਪ੍ਰਤੀ ਇਹ ਵੀ ਭਰਮ ਫੈਲਾਇਆ ਗਿਆ ਕਿ ਕਿਸਾਨ ਆਗੂ ਮੀਟਿੰਗ ਉਪਰੰਤ ਪਿਛਲੇ ਦਰਵਾਜੇ ਰਾਹੀਂ ਨਿੱਕਲ ਗਏ ਤਾਂ ਜੋ ਮੀਡੀਆ ਦੇ ਸਵਾਲਾਂ ਤੋਂ ਬਚ ਸਕਣ ਜਦੋਂ ਕਿ ਇਹ ਅਫਵਾਹ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਨਾਂ ਪੰਜਾਬ ਸਮੇਤ ਆਸਪਾਸ ਦੇ ਰਾਜਾਂ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਕਿਸਾਨ ਜਥੇਬੰਦੀਆਂ ਇਕਜੁੱਟ ਹਨ ਤੇ ਕੇਂਦਰ ਸਰਕਾਰ ਦੀ ਕਿਸੇ ਵੀ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
-ਕਿਸਾਨ ਜਥੇਬੰਦੀਆਂ ਇਕਜੁੱਟ ਨੇ, ਅਫਵਾਹਾਂ ਤੋਂ ਸੁਚੇਤ ਰਹਿਣ ਪੰਜਾਬੀ- ਹਰਪਾਲ ਸੰਘਾ