ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਯੂਕੇ ਦੇ ਸਿੱਖ ਆਗੂ ਤਨਮਨਜੀਤ ਸਿੰਘ ਢੇਸੀ ਮੁੜ ਸੰਸਦ ਮੈਂਬਰ ਚੁਣੇ ਗਏ ਹਨ। ਇੱਕ ਟਵੀਟ ਵਿੱਚ ਉਨ੍ਹਾਂ ਨੇ ਸਲੋਹ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਲੋਹ ਦੇ ਚੰਗੇ ਲੋਕਾਂ ਦੁਆਰਾ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਦੁਬਾਰਾ ਚੁਣੇ ਜਾਣਾ ਬਹੁਤ ਵੱਡਾ ਸਨਮਾਨ ਹੈ।


ਲੋਕਾਂ ਨੇ ਯੂ.ਕੇ. ਦੀ ਲੇਬਰ ਸਰਕਾਰ ਦੇ ਅਧੀਨ ਬਦਲਾਅ, ਏਕਤਾ ਅਤੇ ਤਰੱਕੀ ਲਈ ਵੋਟ ਦਿੱਤਾ। ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨਾਲ ਇਹ ਸੰਭਵ ਹੋਇਆ।