ਹੁਸ਼ਿਆਰਪੁਰ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਧਰਨਾ ਦੇ ਰਹੇ ਪੰਜਾਬ ਦੇ ਕਿਸਾਨਾਂ ਨੂੰ ਸਿਹਤ ਸਬੰਧੀ ਸਹੂਲਤ ਦੇਣ ਲਈ ਰਵਜੋਤ ਹਸਪਤਾਲ ਹੁਸ਼ਿਆਰਪੁਰ ਵੱਲੋਂ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਕੁੰਡਲੀ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਨੂੰ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ, ਇਸ ਸਮੇਂ ਡਾ. ਰਵਜੋਤ ਤੇ ਉਨਾਂ ਦੀ ਟੀਮ ਵੱਲੋਂ ਜਰੂਰਤਮੰਦ ਕਿਸਾਨਾਂ ਦੇ ਜਿੱਥੇ ਸ਼ੂਗਰ, ਬਲੱਡ ਪ੍ਰੈਸ਼ਰ ਦੇ ਟੈਸਟ ਕਰਕੇ ਉਨਾਂ ਨੂੰ ਸਿਹਤ ਮੁਤਾਬਿਕ ਦਵਾਈਆਂ ਉਪਲਬਧ ਕਰਵਾਈਆਂ ਗਈਆਂ, ਉੱਥੇ ਹੀ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਈ.ਸੀ.ਜੀ. ਵੀ ਕੀਤੀ ਗਈ। ਇਸ ਸਮੇਂ ਡਾ. ਰਵਜੋਤ ਵੱਲੋਂ ਬਜੁਰਗ ਕਿਸਾਨਾਂ ਨੂੰ ਠੰਡ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ। ਉਨਾਂ ਅੱਗੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਆਪਣੀਆਂ ਹੱਕੀਂ ਮੰਗਾਂ ਲਈ ਸੜਕਾਂ ‘ਤੇ ਦਿਨ ਰਾਤ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਇਆ ਪਿਆ ਹੈ ਤੇ ਸਰਦੀ ਦੇ ਇਸ ਮੌਸਮ ਵਿਚ ਅਕਸਰ ਹੀ ਬਜੁਰਗਾਂ ਨੂੰ ਸਿਹਤ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਜਿਸ ਤਰਾਂ ਪੰਜਾਬ ਦੇ ਕਿਸਾਨਾਂ ਨੇ ਆਪਣੇ ਦੁੱਖ-ਦਰਦ ਨੂੰ ਭੁੱਲ ਕੇ ਕੇਂਦਰ ਸਰਕਾਰ ਦੇ ਗਲਤ ਕਾਨੂੰਨਾਂ ਦੇ ਵਿਰੁੱਧ ਨਾਅਰਾ ਮਾਰਿਆ ਹੈ ਇਸ ਨੇ ਸਾਬਿਤ ਕਰ ਦਿੱਤਾ ਹੈ ਕਿ ਅੱਜ ਵੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਚੜਦੀਕਲਾ ਵਿਚ ਹੈ। ਡਾ. ਰਵਜੋਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਿਸ ਪਰਤ ਸਕਣ। ਇਸ ਮੌਕੇ ਡਾ. ਬਲਵੀਰ ਸਿੰਘ, ਗੁਰਵਿੰਦਰ ਸਿੰਘ ਪਾਬਲਾ, ਮਾਸਟਰ ਦਰਸ਼ਨ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਹੈਪੀ, ਲਵਦੀਪ ਸਿੰਘ, ਰਾਜਵਿੰਦਰ ਬਿੱਟੂ, ਹਰਦੀਪ ਸਿੰਘ, ਜਤਿੰਦਰ ਜਸਵਾਲ, ਮਹਿੰਦਰ ਬਡਿਆਲ, ਡਾ. ਮੁਕੇਸ਼ ਕੰਡਾ, ਸੰਦੀਪ ਸ਼ਰਮਾ ਤੇ ਅਨੀਸ਼ ਕੁਮਾਰ ਵੀ ਹਾਜਰ ਸਨ।
ਕੁੰਡਲੀ ਬਾਰਡਰ ‘ਤੇ ਰਵਜੋਤ ਹਸਪਤਾਲ ਵੱਲੋਂ ਕਿਸਾਨਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ