-ਡਾ. ਰਾਜ ਦੀ ਸਿਆਸੀ ਚਾਲ ਨੂੰ ਜੱਗੇ ਦੀ ਡਰੱਗ ਤਸਕਰੀ ਕਰੇਗੀ ਬੇ-ਚਾਲ !
ਹੁਸ਼ਿਆਰਪੁਰ। ਜਲੰਧਰ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਦਰਜ ਕੀਤੇ ਗਏ ਡਰੱਗ ਦੇ ਇਕ ਮਾਮਲੇ ਨੇ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਕਿਉਂਕਿ ਜਿਸ ਵਿਅਕਤੀ ‘ਤੇ ਇਹ ਐਫਆਈਆਰ ਦਰਜ ਕੀਤੀ ਗਈ ਹੈ ਉਹ ਕੋਈ ਹੋਰ ਨਹੀਂ ਬਲਕਿ ਜਿਲਾਂ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕੇ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦਾ ਸੱਜਾ ਹੱਥ ਮੰਨਿਆ ਜਾਣ ਵਾਲਾ ਤੇ ਕਾਂਗਰਸ ਦੀ ਟਿਕਟ ਤੋਂ ਚੱਬੇਵਾਲ ਹਲਕੇ ਦੇ ਵਿਚ ਪੈਂਦੇ ਸੰਮਤੀ ਹਲਕੇ ਤੋਂ ਬਣਿਆ ਸੰਮਤੀ ਮੈਂਬਰ ਜਗਜੀਤ ਸਿੰਘ ਉਰਫ ਜੱਗਾ ਹੈ, ਇਹ ਉਹੀ ਜੱਗਾ ਹੈ ਜਿਸ ‘ਤੇ ਨਵੰਬਰ 2018 ਦੀ 9 ਤਾਰੀਖ ਨੂੰ ਸੀਆਈਏ ਸਟਾਫ ਹੁਸ਼ਿਆਰਪੁਰ ਦੀ ਟੀਮ ‘ਤੇ ਹਮਲਾ ਕਰਨ ਦੀ ਵੀ ਐਫਆਈਆਰ ਦਰਜ ਹੋਈ ਸੀ ਲੇਕਿਨ ਡਾ. ਰਾਜ ਕੁਮਾਰ ਦੇ ਰਾਜਸੀ ਦਬਾਅ ਦੇ ਥੱਲੇ ਪੁਲਿਸ ਨੇ ਜੱਗੇ ਨੂੰ ਗ੍ਰਿਫਤਾਰ ਕਰਨਾ ਤਾਂ ਇਕ ਪਾਸੇ ਉਸ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ ਗਈ ਸੀ। ਜਲੰਧਰ ਸੀਆਈਏ ਵੱਲੋਂ ਥਾਣਾ ਆਦਮਪੁਰ ਵਿਚ ਦਰਜ ਕਰਵਾਈ ਗਈ ਐਫਆਈਆਰ ਵਿਚ, ਜਿਸਦੀ ਕਾਪੀ ਦਾ ਐਡੀਟਰ ਪਾਸ ਹੈ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਜੱਗਾ ਡਰੱਗ ਵੇਚ ਰਿਹਾ ਹੈ, ਇਕ ਘਟਨਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਜੱਗਾ ਆਦਮਪੁਰ ਦੇ ਇਲਾਕੇ ਡਰੋਲੀ ਵਿਚ ਡਰੱਗ ਵੇਚ ਰਿਹਾ ਹੈ ਤੇ ਜਦੋਂ ਪੁਲਿਸ ਨੇ ਨਾਕਾ ਲਗਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜੱਗਾ ਮੌਕੇ ਤੋਂ ਭੱਜ ਗਿਆ ਤੇ ਉਸਦੇ ਦੋ ਸਾਥੀ ਜੋ ਕਿ ਬੇਹੱਦ ਛੋਟੀ ਉਮਰ ਦੇ ਹਨ ਜਿਨਾਂ ਦਾ ਨਾਮ ਸੁੱਖਾ ਤੇ ਜੀਤੀ ਹੈ ਨੂੰ 105 ਗ੍ਰਾਮ ਹੈਰੋਇਨ ਤੇ 10 ਨਸ਼ੀਲੇ ਟੀਕਿਆਂ ਨਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਨਾਂ ਨੌਜਵਾਨਾਂ ਨੇ ਹੀ ਪੁਲਿਸ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਨਸ਼ਾ ਕਿਸੇ ਹੋਰ ਦਾ ਨਹੀਂ ਬਲਕਿ ਜੱਗੇ ਦਾ ਹੈ ਤੇ ਹੁਣ ਪੁਲਿਸ ਜੱਗੇ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਜੱਗੇ ਦਾ ਨਾਮ ਸਾਹਮਣੇ ਆਉਣ ‘ਤੇ ਡਾ. ਰਾਜ ਕੁਮਾਰ ਚੱਬੇਵਾਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਤੇ ਖੁਫੀਆ ਏਜੰਸੀਆਂ ਜੱਗੇ ਤੇ ਡਾ. ਰਾਜ ਕੁਮਾਰ ਦੇ ਰਿਸ਼ਤਿਆਂ ਦੀ ਡੂੰਘਾਈ ਨਾਪ ਰਹੀਆਂ ਹਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁੱਜਦੀ ਕਰ ਦਿੱਤੀ ਹੈ, ਇੱਥੇ ਇਹ ਗੱਲ ਦੱਸਣੀ ਵਾਜਿਬ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣਾ ਰਾਜਸੀ ਕੱਦ ਵਧਾਉਣ ਦੇ ਚੱਕਰ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਪਿੱਛੇ ਪੰਗਾ ਲਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਕਾਫੀ ਖਫਾ ਵੀ ਦੱਸੇ ਜਾ ਰਹੇ ਸਨ ਹਾਲਾਂਕਿ ਬਾਅਦ ਵਿਚ ਡਾ. ਰਾਜ ਕੁਮਾਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਖਿਚਾਵਾਈਆਂ ਹੋਈਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਸਭ ਕੁਝ ਠੀਕ ਹੈ। ਪੁਲਿਸ ਜੱਗੇ ਦੀ ਭਾਲ ਵਿਚ ਹੈ ਤੇ ਜੇਕਰ ਫੜੇ ਜਾਣ ਤੋਂ ਬਾਅਦ ਜੱਗੇ ਨੇ ਡਾ. ਰਾਜ ਕੁਮਾਰ ਦੀ ਸਰਪ੍ਰਸਤੀ ਕਬੂਲ ਕਰ ਲਈ ਤਾਂ ਡਾ. ਰਾਜ ਕੁਮਾਰ ਲਈ ਉਸ ਦਿਨ ਔਖੀ ਘੜੀ ਹੋਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾ. ਰਾਜ ਕੁਮਾਰ ਦੇ ਭਰਾ ਜਤਿੰਦਰ ਨਾਲ ਵੀ ਇਸਦੇ ਸਬੰਧ ਕਾਫੀ ਸੁਖਾਵੇਂ ਸਨ ਤੇ ਜਦੋਂ ਤੋਂ ਜੱਗਾ ਫਰਾਰ ਹੈ ਤਦ ਤੋਂ ਜੱਗੇ ਤੇ ਡਾ. ਰਾਜ ਕੁਮਾਰ ਦੀਆਂ ਸਾਂਝੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਇਕ ਹਿੱਸੇ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਜਦੋਂ ਡਾ. ਰਾਜ ਕੁਮਾਰ ਚੱਬੇਵਾਲ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਜੱਗੇ ਨਾਲ ਉਸ ਨੇ ਆਪਣੇ ਸਬੰਧ ਉਦੋ ਹੀ ਖਤਮ ਕਰ ਦਿੱਤੇ ਸਨ ਜਦੋਂ 2018 ਵਿਚ ਜੱਗੇ ‘ਤੇ ਪਹਿਲਾ ਮਾਮਲਾ ਦਰਜ ਹੋਇਆ ਸੀ ਲੇਕਿਨ ਡਾ. ਰਾਜ ਕੁਮਾਰ ‘ਤੇ ਹੁਣ ਸਵਾਲ ਇਹ ਖੜਾਂ ਹੁੰਦਾ ਹੈ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ ਮਾਮਲੇ ਵਿਚ ਆਖਿਰਕਾਰ ਜੱਗੇ ਨੂੰ ਕਲੀਨ ਚਿੱਟ ਕਿਵੇਂ ਮਿਲੀ ਸੀ।