ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —— ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਅਗਵਾਈ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਜੂਨ 1984 ਦੇ ਘੱਲੂਘਾਰੇ ਅਤੇ ਮੌਜੂਦਾ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਸਮਰਪਿਤ ਮਨਾਇਆ ਜਾ ਰਿਹਾ 3 ਰੋਜ਼ਾ ਸਾਲਾਨਾ ਸ਼ਹੀਦੀ ਜੋੜ ਮੇਲਾ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋ ਗਿਆl ਜੋੜ ਮੇਲੇ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ l
ਅੱਜ ਆਖਰੀ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏl ਉਪਰੰਤ ਮਹਾਨ ਗੁਰਮਤਿ ਸਮਾਗਮ ਦੌਰਾਨ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਭਾਈ ਅਮਰਜੀਤ ਸਿੰਘ ਗਾਲਬ ਖੁਰਦ, ਭਾਈ ਬੀਰਜਤਿੰਦਰ ਸਿੰਘ ਮਲਕਪੁਰ, ਭਾਈ ਸੁਖਦੇਵ ਸਿੰਘ ਨਡਾਲੋਂ, ਸੰਤ ਹਰੀ ਸਿੰਘ ਗੁਰਮਤਿ ਵਿਦਿਆਲਾ ਪੰਜੋੜ ਤੇ ਹੋਰ ਸੰਤ-ਮਹਾਂਪੁਰਸ਼ਾਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ, ਗੁਰਮਤਿ ਵਿਚਾਰਾਂ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਮੰਚ ਸੰਚਾਲਣ ਦੀ ਸੇਵਾ ਜਿੱਥੇ ਭਾਈ ਜਰਨੈਲ ਸਿੰਘ ਨਡਾਲੋਂ ਤੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਬਾਖੂਬੀ ਨਿਭਾਈ ਉੱਥੇ ਆਈਆਂ ਪ੍ਰਮੁੱਖ ਸਖਸ਼ੀਅਤਾਂ, ਸ਼ਹੀਦ ਪਰਿਵਾਰਾਂ ਤੇ ਧਰਮੀ ਫੌਜੀਆਂ ਨੂੰ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾl

ਇਸ ਮੌਕੇ ਜਥੇਦਾਰ ਬਾਬਾ ਨਾਗਰ ਸਿੰਘ ਤਰਨਾ ਦਲ, ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਹਰਜਿੰਦਰ ਸਿੰਘ ਸਪਰੋੜ, ਬਾਬਾ ਕੁਲਦੀਪ ਸਿੰਘ ਖੇੜਾ, ਬਾਬਾ ਰਸ਼ਪਾਲ ਸਿੰਘ ਨਡਾਲੋਂ, ਬਾਬਾ ਦਲੇਰ ਸਿੰਘ, ਬਾਬਾ ਕਸ਼ਮੀਰ ਸਿੰਘ ਦੁਸਾਂਝ ਖੁਰਦ, ਬਾਬਾ ਜਸਪਾਲ ਸਿੰਘ ਨੈਕੀ ਵਾਲੇ, ਬਾਬਾ ਵਿਨੋਦ ਸਿੰਘ ਖੇੜਾ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਸਰਪੰਚ ਜਸਵੀਰ ਸਿੰਘ ਭੱਟੀ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਲਖਵਿੰਦਰ ਸਿੰਘ ਵਿੰਦਾ, ਧਰਮਿੰਦਰ ਸਿੰਘ ਸੋਨੂੰ, ਦਲਵੀਰ ਸਿੰਘ ਭੱਟੀ, ਕਿਰਪਾਲ ਸਿੰਘ ਅਜਨੋਹਾ, ਬਲਜਿੰਦਰ ਸਿੰਘ ਪੰਜੋੜ, ਪ੍ਰਭਦੀਪ ਸਿੰਘ ਪੰਜੋੜ, ਸੁਖਦੇਵ ਸਿੰਘ ਨਰੂੜ, ਪਰਮਜੀਤ ਸਿੰਘ ਮੇਘੋਵਾਲ, ਗੱਭਰੂ ਖੁਰਮਪੁਰ, ਗੁਰਵਿੰਦਰ ਸਿੰਘ ਗੁਰੀ ਜਾਂਗਲੀਆਣਾ, ਸਰਵਣ ਸਿੰਘ ਟੋਡਰਪੁਰ, ਲਖਵਿੰਦਰ ਸਿੰਘ ਕਾਦੀਆਂ, ਰਣਵਿਜੈ ਸਿੰਘ ਡਮੁੰਡਾ, ਨਿਹੰਗ ਸਿੰਘ ਕੁਲਵਰਨ ਸਿੰਘ ਗੋਪਾਲੀਆਂ, ਦਲਜੀਤ ਕੌਰ ਅੰਮ੍ਰਿਤਸਰ, ਨੰਬਰਦਾਰ ਭੁਪਿੰਦਰ ਸਿੰਘ ਹੇੜੀਆਂ, ਰਣਜੀਤ ਸਿੰਘ ਅੰਮ੍ਰਿਤਸਰ, ਅਵਤਾਰ ਸਿੰਘ ਸਸੋਲੀ, ਹਰਦੀਪ ਸਿੰਘ ਬੱਡੋ, ਗੁਰਜਿੰਦਰ ਸਿੰਘ ਸਰਹਾਲਾ ਖੁਰਦ, ਇਕਬਾਲ ਸਿੰਘ ਸਰਹਾਲਾ, ਧਰਮੀ ਫੌਜੀ ਸੋਹਣ ਸਿੰਘ ਭਗਤੂਪੁਰ, ਪਰਮਜੀਤ ਸਿੰਘ ਬੂਥਗੜ੍ਹ, ਬਲਵਿੰਦਰ ਸਿੰਘ ਘੋਲੀ ਮਖਸੂਸਪੁਰ, ਕੁਲਦੀਪ ਸਿੰਘ ਅਜਨੋਹਾ, ਤਰਲੋਚਨ ਸਿੰਘ ਸਕਰੂਲੀ, ਜਗਮੋਹਣ ਸਿੰਘ ਹਵੇਲੀ, ਪਰਮਜੀਤ ਸਿੰਘ ਬਾਹੋਵਾਲ, ਹਰਪ੍ਰੀਤ ਸਿੰਘ ਮਾਹਿਲਪੁਰ, ਇੰਦਰਜੀਤ ਸਿੰਘ ਗੋਂਦਪੁਰ, ਹਰਬੰਸ ਸਿੰਘ ਜੱਲੋਵਾਲ, ਪਰਮਜੀਤ ਸਿੰਘ ਭਾਮ, ਬਾਬਾ ਸੁਮਿੱਤਰ ਸਿੰਘ ਹਰਖੋਵਾਲ, ਬਲਵੀਰ ਸਿੰਘ ਨਡਾਲੋਂ, ਸ਼ਲਿੰਦਰ ਸਿੰਘ ਕੰਢੀ ਆਦਿ ਹਾਜ਼ਰ ਸਨ l