-ਨਜਾਇਜ ਮਾਈਨਿੰਗ ਦੇ ਖੇਲ ‘ਤੇ ਪੁਲਿਸ ਮੱਛੀ-ਮੱਛੀ ਕਹਿ ਪਰਦਾ ਪਾਉਣ ਲੱਗੀ
ਹੁਸ਼ਿਆਰਪੁਰ। ਸ਼ਹਿਰ ਨਾਲ ਲੱਗਦੇ ਪਿੰਡ ਆਦਮਵਾਲ ਵਿਚ ਗਰਗ ਭੱਠੇ ਦੇ ਮਾਲਿਕ ਵੱਲੋਂ ਕਰਵਾਈ ਗਈ ਨਜਾਇਜ ਮਾਈਨਿੰਗ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਮੌਕਾ ਦੇਖਣ ਗਈ ਥਾਣਾ ਸਦਰ ਦੀ ਪੁਲਿਸ ਨੇ ਪੱਤਰਕਾਰਾਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਇੱਥੇ ਨਜਾਇਜ ਮਾਈਨਿੰਗ ਨਹੀਂ ਹੋਈ ਬਲਕਿ ਕਿਸੇ ਵੱਲੋਂ ਫਿਸ਼ ਫਾਰਮ ਖੋਲਣ ਲਈ ਖੁਦਾਈ ਕੀਤੀ ਗਈ ਹੈ ਤੇ ਇੰਨੀ ਗੱਲ ਕਹਿ ਕੇ ਪੁਲਿਸ ਪਾਰਟੀ ਮੌਕੇ ਤੋਂ ਨਿੱਕਲ ਗਈ। ਦੱਸਣਯੋਗ ਹੈ ਕਿ ਆਦਮ ਵਾਲ ਪਿੰਡ ਦੀ ਜਿਸ ਜਮੀਨ ਵਿਚ ਨਜਾਇਜ ਮਾਈਨਿੰਗ ਹੋਈ ਹੈ ਉੱਥੋ ਮਿੱਟੀ ਪੁੱਟ ਕੇ ਇੱਟ ਭੱਠਾ ਗਰਗ ਵਿਖੇ ਪਹੁੰਚਾਈ ਗਈ ਹੈ ਤੇ ਪੁੱਟ ਕੇ ਪਹੁੰਚਾਈ ਗਈ ਮਿੱਟੀ ਵੀ ਭੱਠੇ ਦੀ ਪਥੇਰ ‘ਤੇ ਪਈ ਹੋਈ ਹੈ, ਜਿਸ ਦੀਆਂ ਤਾਜਾ ਫੋਟੋਜ ਦਾ ਐਡੀਟਰ ਕੋਲ ਮੌਜੂਦ ਹਨ। ਉੱਧਰ ਜਦੋਂ ਇਸ ਮਾਮਲੇ ਵਿਚ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਵਿਚ ਤਹਿਸੀਲਦਾਰ ਨੂੰ ਚਿੱਠੀ ਲਿਖਣ ਜਾ ਰਹੇ ਹਾਂ ਲੇਕਿਨ ਜਦੋਂ ਤੱਕ ਵਿਭਾਗ ਉਕਤ ਕਾਰਵਾਈ ਅਮਲ ਵਿਚ ਲਿਆਵੇਗਾ ਤਦ ਤੱਕ ਨਜਾਇਜ ਮਾਈਨਿੰਗ ਦੇ ਨਿਸ਼ਾਨ ਮਾਫੀਆ ਵੱਲੋਂ ਮਿਟਾ ਦਿੱਤੇ ਜਾਣਗੇ। ਦੱਸ ਦਈਏ ਕਿ ਜਿਲਾਂ ਹੁਸ਼ਿਆਰਪੁਰ ਵਿਚ ਮਾਈਨਿੰਗ ਵਿਭਾਗ ਵੱਲੋਂ ਮਿੱਟੀ ਪੁੱਟਣ ਦੀ ਕੋਈ ਪ੍ਰਮੀਸ਼ਨ ਨਹੀਂ ਦਿੱਤੀ ਗਈ ਲੇਕਿਨ ਇਸਦੇ ਬਾਵਜੂਦ ਮਾਈਨਿੰਗ ਮਾਫੀਆ ਤੇ ਇੱਟ ਭੱਠਿਆਂ ਦੇ ਮਾਲਿਕ ਰਾਤ-ਬਰਾਤੇ ਪੁਟਾਈ ਕਰ ਰਹੇ ਹਨ, ਜਿਸ ਤੋਂ ਸਾਫ ਹੈ ਕਿ ਮਾਫੀਆ ਦੀ ਮਾਈਨਿੰਗ ਵਿਭਾਗ ਤੇ ਪੁਲਿਸ ਨਾਲ ਪੂਰੀ ਸੈਟਿੰਗ ਹੈ।
ਫਿਸ਼ ਫਾਰਮ ਬਣਾਇਆ ਜਾ ਰਿਹਾ ਹੈ
ਨਜਾਇਜ ਮਾਈਨਿੰਗ ਵਾਲੀ ਜਗਾਂ ਮੌਕੇ ‘ਤੇ ਪੁੱਜੇ ਥਾਣਾ ਸਦਰ ਦੇ ਐਸ.ਐਚ.ਓ. ਤਲਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਇੱਥੇ ਕੋਈ ਵਿਅਕਤੀ ਫਿਸ਼ ਫਾਰਮ ਬਣਾ ਰਿਹਾ ਹੈ ਤੇ ਉਸ ਲਈ ਪੁਟਾਈ ਕੀਤੀ ਹੈ ਲੇਕਿਨ ਫਿਸ਼ ਫਾਰਮ ਬਣਾ ਕੌਣ ਰਿਹਾ ਹੈ ਤੇ ਉਸਦੀ ਪ੍ਰਮੀਸ਼ਨ ਹੈ ਜਾਂ ਨਹੀਂ ਇਸ ਪ੍ਰਤੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉੱਧਰ ਮਿੱਟੀ ਚੁੱਕਣ ਵਾਲੇ ਭੱਠਾ ਮਾਲਿਕ ਅਸ਼ਵਨੀ ਗਰਗ ਨੇ ਕਿਹਾ ਕਿ ਅਸੀਂ ਕੋਈ ਤਾਜਾ ਪੁਟਾਈ ਨਹੀਂ ਕੀਤੀ ਤੇ ਸਾਡਾ ਇਕ ਭੱਠਾ ਸਲੇਰਨ ਵਿਚ ਬੰਦ ਹੋ ਗਿਆ ਸੀ ਤੇ ਅਸੀਂ ਮਿੱਟੀ ਉੱਥੋਂ ਚੁੱਕ ਕੇ ਲਿਆਏ ਹਾਂ।