ਦਾ ਐਡੀਟਰ ਨਿਊਜ਼, ਚੰਡੀਗੜ੍ਹ ——— ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਜਿਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਹੈ ਨਾਲ ਹੀ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਵਿਧਾਨ ਸਭਾ ‘ਚ ਕੁੱਝ ਦਿਨ ਪਹਿਲਾਂ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਦਿਖਾਇਆ ਗਿਆ ਸੰਗਲ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਹੀ ਗੱਲ ‘ਚ ਪਾ ਦਿੱਤਾ ਹੈ, ਅਸਲ ‘ਚ ਚੱਬੇਵਾਲ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨਾਜਾਇਜ਼ ਮਾਈਨਿੰਗ ਅਤੇ ਸੈਂਕਸ਼ਨ ਲੈਟਰ ਮਾਮਲੇ ਦੀ ਜਾਂਚ ਕਰ ਰਿਹਾ ਸੀ, ਜਿਸ ‘ਚ ਚੱਬੇਵਾਲ ਬੁਰੀ ਤਰ੍ਹਾਂ ਫਸ ਚੁੱਕੇ ਸਨ। ਦਰਅਸਲ ਵਿਜੀਲੈਂਸ ਦੀ ਜਾਂਚ ਦੀ ਵਜ੍ਹਾ ਨਾਲ ਹੀ ਆਮ ਆਦਮੀ ਪਾਰਟੀ ਚੱਬੇਵਾਲ ਦੇ ਗੱਲ ‘ਚ ਸੰਗਲ ਪਾਉਣ ‘ਚ ਕਾਮਯਾਬ ਹੋਈ ਹੈ। ਇਸ ਮਾਮਲੇ ‘ਚ ਚੱਬੇਵਾਲ ਦੋ ਵਾਰ ਅਦਾਲਤ ਦਾ ਵੀ ਰੁਖ ਕਰ ਚੁੱਕੇ ਹਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦ ਵਿਧਾਨ ਸਭਾ ਚੋਣਾਂ ਹੋਈਆਂ ਸਨ ਉਸ ਸਮੇਂ ਚੱਬੇਵਾਲ ਹਲਕੇ ਦੀਆਂ ਕੁੱਝ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਸੀ ਕਿ ਡਾਕਟਰ ਰਾਜ ਕਮਾਰ ਚੱਬੇਵਾਲ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਉਹਨਾਂ ਦੇ ਘਰ ਬਣਾਉਣ ਲਈ ਸੈਂਕਸ਼ਨ ਲੈਟਰ ਦੇ ਰਹੇ ਹਨ ਇਹਨਾਂ ਚੋਣਾਂ ਦੌਰਾਨ ਡਾ. ਚੱਬੇਵਾਲ ਨੇ ਕਰੀਬ 4500 ਪਰਿਵਾਰਾਂ ਨੂੰ ਅਜਿਹੇ ਸੈਂਕਸ਼ਨ ਲੈਟਰ ਦੇ ਦਿੱਤੇ ਲੇਕਿਨ ਚੱਬੇਵਾਲ ਤਾਂ ਵਿਧਾਇਕ ਬਣ ਗਏ ਲੇਕਿਨ ਉਹਨਾਂ 4500 ਲੋਕਾਂ ਦੇ ਘਰਾਂ ਵਿੱਚ ਇੱਕ ਇੱਟ ਵੀ ਨਾ ਲੱਗੀ, ਜਦ ਚੋਣਾਂ ਖਤਮ ਹੋਣ ਤੋਂ ਬਾਅਦ ਲੋਕ ਡਾ. ਰਾਜਕੁਮਾਰ ਚੱਬੇਵਾਲ ਕੋਲ ਜਾਣ ਲੱਗੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਸੜਕ ਤੇ ਧਰਨਾ ਮਾਰ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਦੇ ਦਿੱਤਾ ਅਤੇ ਕਿਹਾ ਕਿ ਸਰਕਾਰ ਇਹਨਾਂ ਨੂੰ ਪੈਸੇ ਨਹੀਂ ਦੇ ਰਹੀ ਜਦ ਉਸ ਮੈਮੋਰੰਡਮ ਤੇ ਡਿਪਟੀ ਕਮਿਸ਼ਨਰ ਨੇ ਜਾਂਚ ਕਰਾਈ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਘਰ ਬਣਾਉਣ ਲਈ ਸੈਂਕਸ਼ਨ ਲੈਟਰ ਲੋਕਾਂ ਨੂੰ ਦਿੱਤੇ ਸਨ ਉਹ ਫਰਜ਼ੀ ਸਨ ਜਿਸ ਉੱਪਰ ਖੁਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸਾਈਨ ਕੀਤੇ ਹੋਏ ਸਨ ਅਤੇ ਸਰਕਾਰ ਨੇ ਇਸ ਦੀ ਜਾਂਚ ਪਹਿਲਾਂ ਕ੍ਰਾਈਮ ਬਰਾਂਚ ਨੂੰ ਦਿੱਤੀ ਜਿਸ ਨੇ ਕਰੀਬ 100 ਲੋਕਾਂ ਦੇ ਬਿਆਨ ਕਲਮ ਬੰਦ ਕੀਤੇ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਘਰ ਬਣਾਉਣ ਲਈ ਜਿਹੜੇ ਸੈਂਕਸ਼ਨ ਲੈਟਰ ਉਹਨਾਂ ਨੂੰ ਦਿੱਤੇ ਗਏ ਉਹ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਹੀ ਦਿੱਤੇ ਗਏ ਸਨ ਬਾਅਦ ਵਿੱਚ ਉਸ ਜਾਂਚ ਨੂੰ ਵਿਜੀਲੈਂਸ ਨੂੰ ਸੌਂਪ ਦਿੱਤਾ ਗਿਆ ਅਜੇ ਵਿਜੀਲੈਂਸ ਕਾਰਵਾਈ ਕਰਨ ਹੀ ਵਾਲੀ ਸੀ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦੀ ਗੱਲਬਾਤ ਸ਼ੁਰੂ ਹੋ ਗਈ ਤੇ ਮਾਮਲਾ ਵਿਚਕਾਰ ਹੀ ਲਟਕ ਗਿਆ।
ਪਰਚੇ ਤੋਂ ਡਰਦੇ ਗਏ ਡਾਕਟਰ ਰਾਜ ਕੁਮਾਰ ਚੱਬੇਵਾਲ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਇਹ ਮਾਮਲਾ ਦਰਜ ਹੋ ਜਾਂਦਾ ਤਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਸਾਰਾ ਰਾਜਸੀ ਭਵਿੱਖ ਖਤਰੇ ਵਿੱਚ ਪੈ ਜਾਣਾ ਸੀ ਕਿਉਂਕਿ ਇਸ ਕੇਸ ਵਿੱਚ ਰਾਜਕੁਮਾਰ ਦੇ ਖਿਲਾਫ ਕਾਫੀ ਸਬੂਤ ਮਿਲ ਚੁੱਕੇ ਸਨ ਹਾਲਾਂਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਉਹਨਾਂ ਨੇ ਆਪ ਨਾਲ ਗੱਲਬਾਤ ਤੋਰੀ ਸੀ ਇਸ ਤੋਂ ਪਹਿਲਾਂ ਵੀ ਉਹ ਸਰਕਾਰ ਵਿੱਚ ਸ਼ਾਮਿਲ ਹੋਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਸਨ ਲੇਕਿਨ ਜਿਸ ਦਿਨ ਇਹ ਵਿਧਾਨ ਸਭਾ ਵਿੱਚ ਸੰਗਲ ਲੈ ਕੇ ਗਏ ਤਾਂ ਉਸ ਦਿਨ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਇਹ ਕਹਿ ਦਿੱਤਾ ਸੀ ਕਿ ਤੁਸੀਂ ਚੁੱਪ ਕਰੋ ਦੋ ਚਾਰ ਦਿਨ ਵਿੱਚ ਵੀ ਤਾਂ ਚੁੱਪ ਹੋਣਾ ਹੀ ਹੈ ਸ਼ਾਇਦ ਉਸ ਦਿਨ ਰਾਜਸੀ ਪੰਡਿਤ ਇਹ ਗੱਲ ਸਮਝ ਨਾ ਸਕੇ ਕਿ ਇਹ ਸਿਰਫ ਇੱਕ ਮਹਿਜ ਡਰਾਮਾ ਚੱਲ ਰਿਹਾ ਹੈ
ਸੌਖਾ ਨਹੀਂ ਹੋਵੇਗਾ ਜਿੱਤ ਦਾ ਰਸਤਾ
ਡਾਕਟਰ ਰਾਜ ਕੁਮਾਰ ਚੱਬੇਵਾਲ ਪਹਿਲਾਂ ਵੀ ਹੁਸ਼ਿਆਰਪੁਰ ਤੋਂ ਕਾਂਗਰਸ ਆਈ ਦੀ ਟਿਕਟ ਤੋਂ ਲੋਕ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ ਅਤੇ ਉਹ ਬੁਰੀ ਤਰ੍ਹਾਂ ਹਾਰੇ ਸਨ ਮੌਜੂਦਾ ਦੇ ਹੋਏ ਇਸ ਘਟਨਾਕ੍ਰਮ ਨੇ ਡਾਟਰ ਰਾਜਕੁਮਾਰ ਚੱਬੇਵਾਲ ਦਾ ਸਿਆਸੀ ਕੱਦ ਬੇਹਦ ਘਟਾ ਦਿੱਤਾ ਹੈ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੋਟਰ ਇਸ ਗੱਲ ਤੋਂ ਹੈਰਾਨ ਅਤੇ ਗੁੱਸੇ ਵਿੱਚ ਹਨ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਮੌਕਾ ਪ੍ਰਸਤੀ ਦੀ ਇੱਕ ਖੂਬਸੂਰਤ ਤਸਵੀਰ ਪੇਸ਼ ਕੀਤੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਦੀ ਕਾਂਗਰਸ ਤੋਂ ਟਿਕਟ ਫਾਈਨਲ ਹੋਣ ਦੀ ਵੀ ਗੱਲ ਚੱਲ ਰਹੀ ਸੀ ਜੇਕਰ ਹੁਸ਼ਿਆਰਪੁਰ ਲੋਕ ਸਭਾ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਏ ਤਾਂ ਇਸ ਸੀਟ ਤੇ ਜੇਕਰ ਅਕਾਲੀ ਭਾਜਪਾ ਗੱਠਜੋੜ ਨਹੀਂ ਹੁੰਦਾ ਤਾਂ ਕਾਂਗਰਸ ਇਥੋਂ ਮਜਬੂਤ ਸਥਿਤੀ ਵਿੱਚ ਹੈ ਜੇਕਰ ਗਠਜੋੜ ਹੋ ਜਾਂਦਾ ਹੈ ਤਾਂ ਇਹ ਪੱਕੇ ਤੌਰ ਤੇ ਅਕਾਲੀ ਭਾਜਪਾ ਦੇ ਖੇਮੇ ਵਿੱਚ ਜਾ ਸਕਦੀ ਹੈ ਅਤੇ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਇੱਥੇ ਹਾਲਾਤ ਬੇਹੱਦ ਖਰਾਬ ਨਜ਼ਰ ਆ ਰਹੇ ਹਨ ਕਿਉਂਕਿ ਵੋਟਰ ਉਨਾਂ ਦੇ ਦੋ ਸਾਲ ਦੇ ਕਾਰਜਕਾਲ ਤੋਂ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ।