ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਜਲਦੀ ਹੀ ਬੀਜੇਪੀ ‘ਚ ਜਲਦ ਹੀ ਸ਼ਾਮਿਲ ਹੋਣ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ‘ਚ ਜਿਹੜੀਆਂ ਮੀਟਿੰਗਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਨੇਤਾਵਾਂ ਨਾਲ ਕੀਤੀਆਂ ਹਨ, ਉਸ ‘ਚ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਵਿਚੋਂ ਕਿਸੇ ਇੱਕ ਨੂੰ ਪਟਿਆਲੇ ਤੋਂ ਭਾਜਪਾ ਦੀ ਟਿਕਟ ਤੋਂ ਲੜਾਉਣ ਬਾਰੇ ਚਰਚਾ ਕੀਤੀ ਹੈ। ਹਾਲਾਂਕਿ ਚਰਚਾ ਇਸ ਗੱਲ ਦੀ ਛਿੜੀ ਹੋਈ ਹੈ ਕਿ ਪਟਿਆਲਾ ਲੋਕ ਸਭ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਮਹਾਰਾਣੀ ਪ੍ਰਨੀਤ ਕੌਰ ਚੋਣ ਲੜਨਗੇ, ਲੇਕਿਨ ਦਾ ਐਡੀਟਰ ਦੇ ਸੂਤਰਾਂ ਮੁਤਾਬਿਕ ਜੈ ਇੰਦਰ ਕੌਰ ਨੂੰ ਟਿਕਟ ਦੇਣ ਦੀ ਸੰਭਾਵਨਾਂ ਸਭ ਤੋਂ ਜ਼ਿਆਦਾ ਹੈ, ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਲੋਕ ਸਭ ਹਲਕੇ ‘ਚ ਕਾਫੀ ਸਰਗਰਮ ਦੇਖੇ ਗਏ ਹਨ।
ਇਹੀ ਵਜ੍ਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ-ਭਾਜਪਾ ਗਠਜੋੜ ਦੀ ਜ਼ਿਆਦਾ ਹਮਾਇਤ ਕਰ ਰਹੇ ਹਨ, ਕਿਉਂਕਿ ਇਹ ਗੱਲ ਸਾਫ ਹੈ ਕਿ ਬਿਨਾਂ ਅਕਾਲੀ ਦਲ ਦੀ ਹਮਾਇਤ ਤੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਬਿਨਾਂ ਇਸ ਸੀਟ ਤੋਂ ਜਿੱਤਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ, ਹਾਲਾਂਕਿ ਕਿਸਾਨ ਅੰਦੋਲਨ ਦੇ ਚਲਦਿਆਂ ਅਕਾਲੀ ਗਠਜੋੜ ਹੋਣਾ ਅਜੇ ਦੂਰ ਦੀ ਗੱਲ ਹੈ।