ਦਾ ਐਡੀਟਰ ਨਿਊਜ਼, ਤਰਨਤਾਰਨ —– ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ‘ਪੰਜਾਬ ਬਚਾਓ ਯਾਤਰਾ’ ਦਾ ਆਰੰਭ ਕੀਤਾ ਗਿਆ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਨੂੰ ਮਾਝੇ ਅੰਦਰ ਬਹੁਤ ਭਾਰੀ ਹੁੰਗਾਰਾ ਮਿਲ ਰਿਹਾ ਹੈ।
ਰਾਜਾਸਾਂਸੀ ਅਤੇ ਅਟਾਰੀ, ਅਜਨਾਲਾ, ਮਜੀਠਾ ਹਲਕਿਆ ਦੇ ਲੋਕਾਂ ਵਿੱਚ ਜੋਸ਼ ਦਾ ਹੜ੍ਹ ਵੇਖਣ ਨੂੰ ਮਿਲਿਆ ਹੈ। ਹਰੇਕ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਫੁੱਲ ਵਰਸਾਏ ਕਿਉਂਕਿ ਝੂਠ ਮਾਰ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਠੱਗ ਲਿਆ ਗਿਆ, ਜਿਸ ਤੇ ਅੱਜ ਹਰੇਕ ਪੰਜਾਬੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।
ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਅੱਜ ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਹਾਈਕੋਰਟ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਵਾਰ ਵਾਰ ਕਹਿ ਰਹੇ ਹਨ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਅਤੇ ਇਥੋਂ ਦੀ ਜਵਾਨੀ ਅਤੇ ਕਾਰੋਬਾਰੀ ਦੂਸਰੇ ਸਟੇਟਾਂ ਤੇ ਕੰਟਰੀਆਂ ਵਿੱਚ ਸ਼ਿਫਟ ਹੋ ਰਹੀ ਹੈ ਅਤੇ ਨਸ਼ਿਆਂ ਦਾ ਕਾਰੋਬਾਰ ਘਰ-ਘਰ ਅਤੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੱਕ ਪਹੁੰਚ ਚੁੱਕਾ ਹੈ।
ਅੱਜ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ, ਕਿਸਾਨ ਨੂੰ ਘਟੀਆ ਤੇ ਮਹਿੰਗੀ ਖਾਦ ਮਿਲ ਰਹੀ ਹੈ ਅਤੇ ਖਾਦ ਦੇ ਨਾਲ ਹੋਰ ਘਟੀਆ ਦਵਾਈਆਂ ਲਾ ਕੇ ਵੇਚੀਆਂ ਜਾ ਰਹੀਆਂ ਹਨ, 11 ਲੱਖ ਦੇ ਕਰੀਬ ਲੋਕਾਂ ਦੇ ਆਟਾ ਦਾਲ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਬੁਢਾਪਾ ਪੈਨਸ਼ਨ ਸਕੀਮ ਅੱਜ ਲੋਕਾਂ ਨੂੰ ਨਹੀਂ ਮਿਲ ਰਹੀ, ਕਣਕ ਦੀ ਫਸਲ ਤੇ ਗੜੇ ਮਾਰੀ ਬਾਰਿਸ਼ ਹੋ ਰਹੀ ਹੈ ਕਿਸਾਨ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਿਛਲੇ ਸਮੇਂ ਦੌਰਾਨ ਜੋ ਬਾਰਸ਼ਾਂ ਕਰਕੇ ਅਤੇ ਹੜਾ ਕਰਕੇ ਫਸਲਾਂ ਦੀ ਖਰਾਬੀ ਹੋਈ ਉਸ ਦਾ ਵੀ ਅੱਜ ਤੱਕ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।
ਪੰਜਾਬ ਵਿੱਚ ਫਾਨੈਂਸ਼ੀਅਲ ਐਮਰਜੰਸੀ ਵਰਗੇ ਹਾਲਾਤ ਬਣ ਗਏ ਹਨ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕ ਕੇ ਦੂਸਰੀਆਂ ਸਟੇਟਾਂ ਵਿੱਚ ਕੇਜਰੀਵਾਲ ਨੂੰ ਲਿਜਾਣ ਵਾਸਤੇ ਤਾਂ ਕਿ ਉਹ ਨੈਸ਼ਨਲ ਲੀਡਰ ਬਣ ਸਕੇ ਜਹਾਜ ਅਤੇ ਹੋਰ ਮਹਿੰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਰੋੜਾਂ ਰੁਪਏ ਇਹ ਇਸ਼ਤਿਆਰਬਾਜੀ ਤੇ ਲਗਾਏ ਜਾ ਰਹੇ ਹਨ, ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਫਿਰ ਰਿਹਾ ਹੈ ਅਤੇ ਜੇ ਕੋਈ ਨੌਕਰੀ ਦਿੱਤੀ ਜਾਂਦੀ ਹੈ ਤਾਂ ਉਹ ਬਾਹਰਲੇ ਸਟੇਟਾਂ ਦੇ ਨੌਜਵਾਨਾਂ ਨੂੰ ਲਗਾਇਆ ਜਾ ਰਿਹਾ ਹੈ, ਹਰ ਰੋਜ਼ ਲੁੱਟਾਂ-ਖੋਹਾਂ ਅਤੇ ਕਤਲੋਗਾਰਦ ਹੋ ਰਹੀ ਹੈ। ਕਾਰੋਬਾਰ ਦੂਸਰੀ ਸਟੇਟਾਂ ਵਿੱਚ ਜਾ ਰਹੇ ਹਨ ਅਤੇ ਗੈਂਗਸਟਾਰਾਂ ਵੱਲੋਂ ਫਰੋਤੀਆਂ ਲਈਆਂ ਜਾ ਰਹੀਆਂ ਹਨ। ਨਸ਼ਿਆਂ ਅਤੇ ਭਰਿਸ਼ਟਾਚਾਰ ਦਾ ਬੋਲ ਬਾਲਾ ਹੈ ਜਿਸ ਵਿੱਚ ਸਰਕਾਰ ਦੇ ਖੁਦ ਚੁਣੇ ਹੋਏ ਨੁਮਾਇੰਦੇ ਸ਼ਾਮਿਲ ਹਨ, ਜੇ ਕੋਈ ਨੌਜਵਾਨ ਵਿਰੋਧ ਕਰਦਾ ਹੈ ਤਾਂ ਉਹਨਾਂ ਉੱਪਰ ਦੇਸ਼ ਧਰੋਈ ਵਰਗੇ ਐਕਟ ਲਾ ਕੇ ਬਾਹਰਲੀਆਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਦਾ ਸਰਕਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਸਾਡੇ ਗੁਰੂ ਘਰ ਵੀ ਸੁਰੱਖਿਅਤ ਨਹੀਂ ਰਹੇ। ਸ਼ਰੇਆਮ ਗੁੰਡਾਗਰਦੀ ਤੇ ਗੋਲੀਆਂ ਚਲਾ ਕੇ ਬੇਅਦਬੀ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਸਰਕਾਰ ਦੀ ਸ਼ਰੇਆਮ ਸ਼ਮੂਲੀਅਤ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨੀ ਪਈ ਤਾਂ ਕਿ ਪੰਜਾਬ ਦੀ ਮਾਂ ਪਾਰਟੀ ਅਤੇ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜਦੀ ਹੈ ਜਿੱਥੇ ਪੰਜਾਬੀਆਂ ਦੀ ਅਗਵਾਈ ਕਰਦੀ ਹੈ ਉਥੇ ਪਿਛਲੇ ਸਮੇਂ ਦੌਰਾਨ ਹੋਏ ਵਿਕਾਸ ਨੂੰ ਵੀ ਲੋਕ ਯਾਦ ਕਰਦੇ ਹਨ। ਭਾਵੇਂ ਧਾਰਮਿਕ ਯਾਦਗਾਰਾਂ ਭਾਵੇਂ ਬਿਜਲੀ ਸਰਪਲਸ ਸੂਬਾ ਭਾਵੇਂ ਦਾਣਾ ਮੰਡੀਆਂ ਖਰੀਦ ਕੇਂਦਰ ਸੜਕਾਂ ਦਾ ਜਾਲ ਵਿਛਾਉਣਾ, ਪੀਜੀਆਈ ਅਤੇ ਏਮਜ ਵਰਗੇ ਹਸਪਤਾਲ ਲਿਆਉਣੇ, ਰਿਫੈਂਡਰੀ ਵਰਗੇ ਵੱਡੇ ਤੇਲ ਸੋਧ ਕਾਰਖਾਨਿਆ ਦਾ ਲਿਆਉਣਾ ਅਤੇ ਲੱਖਾਂ ਨੌਜਵਾਨਾਂ ਨੂੰ ਉਸ ਵਿੱਚ ਰੁਜਗਾਰ ਦੇਣਾ, ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਲੋਕ ਭਲਾਈ ਸਕੀਮਾਂ ਕਿਸਾਨੀ ਨੂੰ ਮੁਫਤ ਬਿਜਲੀ ਸਕੂਲ ਪੜ੍ਹਦੀਆਂ ਬੱਚੀਆਂ ਨੂੰ ਮੁਫਤ ਪੜ੍ਹਾਈ ਅਤੇ ਸਾਈਕਲ ਸਕਾਲਰਸ਼ਿਪ ਅਤੇ ਵਧੀਆ ਆਦਰਸ਼ ਸਕੂਲ ਅਕੈਡਮੀਆਂ ਤੇ ਟ੍ਰੇਨਿੰਗ ਸੈਂਟਰ ਆਦਿ ਸਕੀਮਾਂ ਨੂੰ ਲੋਕ ਅੱਜ ਯਾਦ ਕਰਦੇ ਹਨ ਅਤੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਦੇ ਹਨ।
ਅੱਜ ਜਿੱਥੇ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਵਿੱਚ ਫਸਿਆ ਈੜੀ ਤੋਂ ਡਰਦਾ ਲੁਕਿਆ ਫਿਰਦਾ ਹੈ ਉਥੇ ਪੰਜਾਬ ਦੇ ਸਾਰੇ ਐਮਐਲਏ ਮੰਤਰੀ ਮੁੱਖ ਮੰਤਰੀ ਲੋਕਾਂ ਤੋਂ ਡਰਦੇ ਦੂਰੀ ਬਣਾ ਰਹੇ ਹਨ ਅਤੇ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਲੋਕ ਇਨ੍ਹਾਂ ਝੂਠਿਆਂ ਦੀਆਂ ਜ਼ਮਾਨਤਾਂ ਜਬਤ ਕਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਮਾਂ ਪਾਰਟੀ ਨੂੰ ਫਿਰ ਦੁਬਾਰਾ ਪੰਜਾਬ ਦੀ ਵਾਗਡੋਰ ਸੰਭਾਲਣਗੇ ਤਾਂ ਜੋ ਪੰਜਾਬ ਨੂੰ ਫਿਰ ਵਿਕਾਸ ਦੀਆਂ ਬੁਲੰਦੀਆਂ ਵੱਲ ਲਜਾਇਆ ਜਾ ਸਕੇ। ਸਮੂਹ ਪੰਜਾਬੀਆਂ ਅਤੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰੀਏ ਅਤੇ ਪੰਜਾਬ ਨੂੰ ਬਚਾਈਏ।