ਕੈਪਟਨ ‘ਤੇ ਬਦਲਾਖੋਰੀ ਦੀ ਭਾਵਨਾ ਭਾਰੂ-ਬਾਜਵਾ
ਚੰਡੀਗੜ-ਮੈਨੂੰ ਕੋਈ ਕੱਲ ਹੀ ਕੇਂਦਰ ਸਰਕਾਰ ਵੱਲੋਂ ਸਕਿਉਰਟੀ ਨਹੀਂ ਦਿੱਤੀ ਗਈ ਸੀ ਤੇ ਇਹ ਪਿਛਲੇ ਕਾਫੀ ਸਮੇਂ ਤੋਂ ਮਿਲੀ ਹੋਈ ਸੀ ਲੇਕਿਨ ਨਕਲੀ ਸ਼ਰਾਬ ਮਾਮਲੇ ਤੇ ਲੋਕਾਂ ਦੀਆਂ ਹੋਈਆਂ ਮੌਤਾਂ ਸਬੰਧੀ ਮੇਰੇ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਸੀਬੀਆਈ ਜਾਂਚ ਦੀ ਕੀਤੀ ਗਈ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੀਰ ਵਾਂਗ ਲੱਗੀ ਹੈ ਤੇ ਬਦਲਾਖੋਰੀ ਦੀ ਭਾਵਨਾ ਤਹਿਤ ਉਨਾਂ ਮੇਨੂੰ ਮਿਲੀ ਪੰਜਾਬ ਪੁਲਿਸ ਕੀ ਸੁਰੱਖਿਆ ਛੱਤਰੀ ਵਾਪਿਸ ਲਈ ਹੈ, ਉਕਤ ਪ੍ਰਗਟਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਸ਼ਰਾਬ ਮਾਮਲੇ ਦੀ ਜੇਕਰ ਸੀਬੀਆਈ ਜਾਂਚ ਕਰਦੀ ਹੈ ਤਾਂ ਕਾਂਗਰਸ ਸਰਕਾਰ ਵਿਚ ਸ਼ਾਮਿਲ ਕਈ ਵੱਡੇ ਲੋਕ ਬੇਨਕਾਬ ਹੋ ਜਾਣਗੇ ਤੇ ਇਹੀ ਡਰ ਕੈਪਟਨ ਅਮਰਿੰਦਰ ਸਿੰਘ ਨੂੰ ਸਤਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਉਹ ਸੱਚੇ ਕਾਂਗਰਸੀ ਹਨ ਤੇ ਇਸ ਮਾਮਲੇ ਨੂੰ ਚੁੱਪਚਾਪ ਨਹੀਂ ਦੇਖਣਗੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 5 ਮਹੀਨੇ ਤੋਂ ਕੰਭਕਰਨੀ ਨੀਂਦ ਵਿਚ ਸਨ, ਜਿਨਾਂ ਨੂੰ ਅਸੀਂ ਜਗਾਇਆ ਹੈ ਤੇ ਹੁਣ ਤਾਂ ਹੀ ਉਹ ਪੰਜਾਬ ਦੀਆਂ ਸੜਕਾਂ ‘ਤੇ ਘੁੰਮ ਰਹੇ ਹਨ।