ਦਾ ਐਡੀਟਰ ਨਿਊਜ.ਚੰਡੀਗੜ੍ਹ —– ਆਰਟੀਆਈ ਐਕਟਿਵਿਸਟ ਮਾਣਿਕ ਗੋਇਲ ਨੇ ਇੱਕ ਟਵੀਟ ਰਾਹੀ ਵੱਡਾ ਖੁਲਾਸਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ 17 ਦਿਸੰਬਰ ਨੂੰ ਜਦੋਂ ਬਠਿੰਡਾ ਦੀ ਮੌੜ ਮੰਡੀ ਰੈਲੀ ਤੇ ਆਏ ਸਨ ਉਸ ਦਿਨ ਉਨਾਂ ਨੇ ਹਿੰਦੋਸਤਾਨ ਦੇ ਸਭ ਤੋਂ ਮਹਿੰਗੇ ਪ੍ਰਾਈਵੇਟ ਜੈੱਟ ਦਾ ਇਸਤੇਮਾਲ ਕੀਤਾ ਗਿਆ, ਜਿਸਦਾ ਖਰਚਾ ਲੱਖਾਂ ਵਿੱਚ ਨਹੀਂ ਬਲਕਿ ਕਰੋੜਾਂ ਵਿੱਚ ਹੈ, ਮਾਣਿਕ ਗੋਇਲ ਵੱਲੋਂ ਉੱਪਰ ਥੱਲੇ 12 ਐਕਸ ’ਤੇ ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਿਕ ਉਨਾਂ ਨੇ ਬਕਾਇਦਾ ਤੌਰ ’ਤੇ ਕਿਸੇ ਰਡਾਰ ਐਪਲੀਕੇਸ਼ਨ ਦਾ ਇਸਤੇਮਾਲ ਕਰਦਿਆ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਤਕਰੀਬਨ 4 ਹਜਾਰ ਕਰੋੜ ਦੀ ਕੀਮਤ ਵਾਲੇ ਡਿਸਾਲਟ ਫਾਲਕਨ 2 ਹਜਾਰ ਐੱਲ.ਐਕਸ. ਪ੍ਰਾਈਵੇਟ ਜੈਟ ’ਤੇ ਦਿੱਲੀ ਤੋਂ ਬਠਿੰਡਾ ਪਹੁੰਚੇ ਤੇ ਜਿੱਥੇ ਭਗਵੰਤ ਮਾਨ ਆਪਣੇ ਹੈਲੀਕਾਪਟਰ ’ਤੇ ਪਹਿਲਾ ਬਠਿੰਡਾ ਏਅਰਪੋਰਟ ’ਤੇ ਪਹੁੰਚੇ, ਉੱਥੇ ਇੱਕ ਘੰਟਾ ਰੁਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਬਠਿੰਡਾ ਤੋਂ ਰੈਲੀ ਵਾਲੀ ਜਗ੍ਹਾਂ ’ਤੇ ਮਹਿਜ 35 ਕਿਲੋਮੀਟਰ ਦਾ ਰਾਸਤਾ ਤੈਅ ਕਰਕੇ ਲੈ ਕੇ ਪਹੁੰਚੇ, ਉਨ੍ਹਾਂ ਨੇ ਆਪਣੀ ਇਸ ਟਵੀਟ ਵਿੱਚ ਭਗਵੰਤ ਮਾਨ ਦੇ ਹੈਲੀਕਾਪਟਰ ਦੀ ਰਾਡਾਰ ਲੋਕੇਸ਼ਨ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਬਕਾਇਦਾ ਤੌਰ ’ਤੇ ਭਗਵੰਤ ਮਾਨ ਦਾ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਨੂੰ ਰੈਲੀ ਵਾਲੀ ਜਗ੍ਹਾਂ ਛੱਡਦਾ ਹੈ ਤੇ ਭਗਵੰਤ ਮਾਨ ਉਸ ਹੈਲੀਕਾਪਟਰ ਰਾਹੀਂ ਰੈਲੀ ਤੋਂ ਚੰਡੀਗੜ ਆ ਜਾਂਦੇ ਹਨ ਤੇ ਕੇਜਰੀਵਾਲ ਮਹਿੰਗੇ ਜੈੱਟ ਵਿੱਚ ਵਾਪਿਸ ਦਿੱਲੀ ਮੁੜ ਜਾਂਦੇ ਹਨ, ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦਿਨ ਬਠਿੰਡਾ ਏਅਰਪੋਰਟ ਤੋਂ 2 ਹੀ ਫਲਾਇਟਾਂ ਉਡੀਆਂ ਸਨ ਜਿਸ ਵਿੱਚ ਇੱਕ ਅਰਵਿੰਦ ਕੇਜਰੀਵਾਲ ਦੀ ਸੀ ਤੇ ਬਠਿੰਡਾ ਏਅਰਪੋਰਟ ’ਤੇ ਇੱਕ ਘੰਟੇ ਦਾ ਕਿਰਾਇਆ 10 ਲੱਖ ਰੁਪਏ ਹੈ, ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਉਹ ਹੀ ਪ੍ਰਾਈਵੇਟ ਜੈੱਟ ਹੈ ਜਿਸ ਬਾਰੇ ਉਨਾਂ ਪਹਿਲਾ ਹੀ ਇੱਕ ਟਵੀਟ ਰਾਹੀਂ ਖੁਲਾਸਾ ਕੀਤਾ ਸੀ ਕਿ ਸਰਕਾਰ ਇੱਕ ਪ੍ਰਾਈਵੇਟ ਜੈਟ ਕਿਰਾਏ ਉਪਰ ਲੈਣ ਜਾ ਰਹੀ ਹੈ ਜਿਸ ਟਵੀਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਮਾਣਿਕ ਗੋਇਲ ਨੂੰ ਇਹ ਟਵੀਟ ਸਕਿਉਰਟੀ ਦਾ ਹਵਾਲਾ ਦੇ ਕੇ ਹਟਾਉਣ ਲਈ ਕਿਹਾ ਸੀ।


ਉਨਾਂ ਇਹ ਵੀ ਦਾਅਵਾ ਕੀਤਾ ਕਿ ਇਸ ਫੇਰੀ ਦੌਰਾਨ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਖਰਚ ਹੋਏ ਹਨ, ਮਾਣਿਕ ਗੋਇਲ ਦਾ ਕਹਿਣਾ ਹੈ ਕਿ ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦੇ ਟੈਕਸ ਮਨੀ ਦਾ ਹੈ, ਉਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਪ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਰੋਤ ਇਸਤੇਮਾਲ ਕਰ ਰਹੇ ਹਨ ਤੇ ਹੁਣ ਇਹ ਗੱਲ ਸਾਬਿਤ ਹੋ ਗਈ ਹੈ ਕਿ ਪੰਜਾਬ ਸਰਕਾਰ ਨੇ ਅਡਾਨੀ ਤੇ ਟਾਟਾ ਵਰਗਿਆ ਦੀ ਪਸੰਦ ਵਾਲੇ ਪ੍ਰਾਈਵੇਟ ਜੈੱਟ ਨੂੰ ਕਿਰਾਏ ’ਤੇ ਲੈ ਲਿਆ ਹੈ। ਉਨਾਂ ਕਿਹਾ ਕਿ 2022 ਤੋਂ ਪਹਿਲਾ ਅਰਵਿੰਦ ਕੇਜਰੀਵਾਲ ਸਾਲ ਵਿੱਚ 17-18 ਏਅਰ ਟਿਕਟਾਂ ਦਾ ਇਸਤੇਮਾਲ ਕਰਦੇ ਸਨ ਕਿਉਂਕਿ ਦਿੱਲੀ ਸਰਕਾਰ ਉਨਾਂ ਨੂੂੰ ਅਜਿਹਾ ਜਹਾਜ ਇਸਤੇਮਾਲ ਕਰਨ ਦੀ ਆਗਿਆ ਨਹੀਂ ਦੇ ਰਹੀ।