– ਪ੍ਰਾਈਵੇਟ ਖੰਡ ਮਿਲ ਮਾਲਕਾਂ ਨਾਲ 16 ਨਵੰਬਰ ਨੂੰ ਮੀਟਿੰਗ ਰੱਦ ਕਰਨਾ ਮੰਦਭਾਗਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਪਿਛਲੇ ਸਮੇਂ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਾਲ ਮੀਟਿੰਗ ਵਿੱਚ ਇਹ ਤੈਅ ਹੋਇਆ ਸੀ ਕਿ ਸਾਲ 2023-24 ਲਈ ਗੰਨਾ ਪੜਾਈ ਲਈ ਮਿੱਲਾਂ ਨੂੰ 21 ਨਵੰਬਰ ਨੂੰ ਚਾਲੂ ਕਰ ਦਿੱਤਾ ਜਾਵੇਗਾ। ਜਿਸ ਲਈ ਕਾਰਵਾਈ ਚੱਲ ਰਹੀ ਸੀ ਅਤੇ ਅੱਜ 16 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨਾਲ ਖੰਡ ਦਾ ਰੇਟ ਤੈਅ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਮੀਟਿੰਗ ਤੈਅ ਕੀਤੀ ਹੋਈ ਸੀ ਪਰ ਅਚਾਨਕ ਕੇਨ ਕਮਿਸ਼ਨਰ ਵਲੋਂ ਮੁੱਖ ਮੰਤਰੀ ਦੇ ਰਝੇਵਿਆਂ ਦਾ ਹਵਾਲਾ ਦੇ ਕੇ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਨਾਲ 21 ਨਵੰਬਰ ਨੂੰ ਪ੍ਰਾਈਵੇਟ ਖੰਡ ਮਿੱਲਾਂ ਮਾਲਕ ਦੁਬਾਰਾ ਗੰਨੇ ਦੀ ਪੜ੍ਹਾਈ ਚਾਲੂ ਕਰਨਾ ਸੰਭਵ ਨਹੀਂ ਹੋਵੇਗਾ ਕਿਉਂਕਿ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਅਤੇ ਮਿੱਲ ਮਾਲਕਾਂ ਵਿੱਚ ਸਹਿਮਤੀ ਨਹੀਂ ਬਣ ਜਾਂਦੀ ਉਨੀ ਦੇਰ ਤੱਕ ਮਿਲਾਂ ਨਹੀਂ ਚੱਲਣਗੀਆਂ।
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਪ੍ਰਾਈਵੇਟ ਖੰਡ ਮਿੱਲਾਂ ਨੂੰ ਸਮੇਂ ਸਿਰ ਚਾਉਣ ਲਾਉਣ ਲਈ ਗੰਭੀਰ ਨਹੀਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਪ੍ਰੈਸ ਸਕੱਤਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਨੇ ਪ੍ਰੈਸ ਨੋਟ ਰਾਹੀਂ ਕੀਤਾ ਇਸ ਸਮਾਂ ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੰਨੇ ਦੀ ਅਗੇਤਰੀ ਫਸਲ ਨੂੰ ਮੁੱਖ ਰੱਖਦੇ ਹੋਏ ਤੁਰੰਤ ਦੁਆਰਾ ਪ੍ਰਾਈਵੇਟ ਮਿਲ ਮਾਲਕਾਂ ਨਾਲ ਮਿਲ ਕੇ ਉਨਾਂ ਦੀਆਂ ਮੰਗਾਂ ਦਾ ਹੱਲ ਕਰਨ ਅਤੇ 21 ਨਵੰਬਰ ਨੂੰ ਖੰਡ ਮਿੱਲਾਂ ਚਲਾਉਣੀਆਂ ਯਕੀਨੀ ਬਣਾਉਣ ਤਾਂ ਜੋ ਕਿਸਾਨ ਆਪਣੀ ਗੰਨੇ ਦੀ ਫਸਲ ਨੂੰ ਸਮੇਂ ਸਿਰ ਸਾਂਭ ਕੇ ਕਣਕ ਅਤੇ ਹੋਰ ਫਸਲਾਂ ਦੀ ਬਜਾਈ ਕਰ ਸਕੇ।