ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——— ਜਿਲ੍ਹਾ ਸੇਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ ਫਗਵਾੜਾ ਰੋਡ ਉੱਪਰ ਚੱਲ ਰਹੇ ਗੁੜ ਦੀ 4 ਵੇਲਣਿਆਂ ’ਤੇ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਘਟੀਆ ਖੰਡ ਨਾਲ ਤਿਆਰ ਕੀਤਾ ਗਿਆ 40 ਕੁਇੰਟਲ ਗੁੜ ਤੇ 25 ਕੁਇੰਟਲ ਖੰਡ ਜਬਤ ਕਰਕੇ ਮੌਕੇ ’ਤੇ ਹੀ ਨਸ਼ਟ ਕਰਵਾਈ ਗਈ। ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਚਾਰਾਂ ਵੇਲਣਿਆਂ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਇੱਕ ਤਾਂ ਇਹ ਖੰਡ ਪਾ ਕੇ ਗੁੜ ਤਿਆਰ ਕਰਦੇ ਫੜੇ ਗਏ ਤੇ ਦੂਜਾ ਕਿਸੇ ਕੋਲ ਵੀ ਸੇਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਲਾਈਸੈਂਸ ਨਹੀਂ ਮਿਲਿਆ।
ਇਸ ਮੌਕੇ ਡਾ. ਲਖਵੀਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਗੰਨਾ ਗੁੜ ਬਣਾਉਣ ਦੇ ਕਾਬਲ ਨਹੀ ਹੋ ਜਾਂਦਾ ਉਦੋ ਤੱਕ ਕੋਈ ਵੀ ਵੇਲਣੇ ਵਾਲਾ ਗੁੜ ਨਹੀਂ ਬਣਾਵੇਗਾ ਤੇ ਜੇਕਰ ਕੋਈ ਬਣਾਉਦਾ ਫੜਿਆ ਗਿਆ ਤੇ ਉਸ ਉਪਰ ਨਿਯਮਾਂ ਮੁਤਾਬਿਕ ਸਖਤ ਕਰਾਵਈ ਹੋਵੇਗੀ । ਇਸ ਮੋਕੇ ਉਨ੍ਹਾਂ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਕੁਮਾਰ , ਰਾਮ ਲੁਭਾਇਆ , ਨਰੇਸ਼ ਕੁਮਾਰ ਅਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ ।
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਫਗਵਾੜਾ ਰੋਡ ’ਤੇ ਚੱਲ ਰਹੇ 4 ਵੇਲਣੇ ਚੈਕ ਕੀਤੇ ਗਏ ਹਨ ਤੇ ਸਾਰੇ ਹੀ ਵੇਲਣਿਆਂ ’ਤੇ ਵੱਡੀ ਮਾਤਰਾ ਵਿੱਚ ਨਾ ਖਾਣ ਯੋਗ ਖੰਡ ਮਿਲਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ, ਜਿਸ ਨੂੰ ਕਾਰਵਾਈ ਕਰਦੇ ਹੋਏ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁੜ, ਮੱਕੀ ਦੀ ਰੋਟੀ, ਸਰ੍ਹੋ ਦਾ ਸਾਗ ਖਾਣ ਵਾਸਤੇ ਵਿਦੇਸ਼ਾ ਤੋਂ ਲੋਕ ਆਉਦੇ ਹਨ ਪਰ ਕੁਝ ਮਿਲਵਟਖੋਰਾਂ ਨੇ ਇਹ ਗੁੜ ਖਾਣ ਦੇ ਕਾਬਿਲ ਨਹੀ ਛੱਡਿਆ।