ਚੰਡੀਗੜ੍ਹ, 26 ਅਗਸਤ 2023 – ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ 11 ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਜਵਾਬ ਦਿੱਤਾ ਹੈ। ਭਾਵੇਂ ਭਗਵੰਤ ਮਾਨ ਵੱਲੋਂ ਗਵਰਨਰ ਨੂੰ ਠੋਕਵੇਂ ਜਵਾਬ ਦਿੱਤੇ ਗਏ ਹਨ, ਪਰ ਉਨ੍ਹਾਂ ਦੇ ਤੇਵਰ ‘ਚ ਕੁੱਝ ਨਰਮੀ ਦਿਖੀ, ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਵਾਰ-ਵਾਰ ਗਵਰਨਰ ਲਈ ਜੀ-ਜੀ ਸ਼ਬਦ ਵਰਤ ਰਹੇ ਸਨ।
ਉਥੇ ਹੀ ਭਗਵੰਤ ਮਾਨ ਨੇ ਗਰਵਨਰ ਬਨਵਾਰੀ ਲਾਲ ਪਰੋਹਿਤ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਰਾਜ ਲਾਗੂ ਕਰਨਾ ਗੈਰ-ਸਵਿਧਾਨਿਕ ਹੈ। ਪੰਜਾਬ ਤੁਹਾਡੀਆਂ ਧਮਕੀਆਂ ਤੋਂ ਨਹੀਂ ਡਰਦਾ। ਅਸੀਂ ਕੁੱਝ ਵੀ ਗਲਤ ਨਹੀਂ ਕੀਤਾ ਹੈ। ਅੱਗੇ ਮਾਨ ਨੇ ਕਿਹਾ ਕਿ ‘ਨਾ ਤਾਂ ਮੈਂ ਝੁਕਾਂਗਾ ਅਤੇ ਨਾ ਹੀ ਸਮਝੌਤਾ ਕਰਾਂਗਾ। ਉਨ੍ਹਾਂ ਕਿਹਾ ਕਿ ਗਵਰਨਰ ਦੀ ਧਮਕੀ ਗੈਰ-ਸਵਿਧਾਇਕ ਤੇ ਨਿਰ-ਅਧਾਰ-ਸਿਆਸੀ ਬਦਲਾਖੋਰੀ ਭਰੀ ਹੈ। ਐਵੇ ;ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਹੁਕਮ ਦੇਣ ਅਤੇ ਸੱਤਾ ਦੀ ਭੁੱਖ ਹੋਵੇ।
ਅਹਿਮ ਮਸਲੇ 'ਤੇ ਪੰਜਾਬ ਭਵਨ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live… https://t.co/18FNJBRkxF
— Bhagwant Mann (@BhagwantMann) August 26, 2023
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਗਵਰਨਰ ਦੀਆਂ 16 ਚਿੱਠੀਆਂ ਵਿਚੋਂ 9 ਦੇ ਜਵਾਬ ਦਿੱਤੇ ਹਨ। ਰਾਜਪਾਲ ਸਾਹਿਬ ਤੁਹਾਡੀਆਂ ਬਾਕੀਆਂ ਚਿੱਠੀਆਂ ਦਾ ਜਵਾਬ ਵੀ ਦੇਵਾਂਗੇ। ਪਰ ਕੁਝ ਸਮਾਂ ਤਾਂ ਲਗਦਾ ਹੀ ਹੈ। ਪਰ ਤੁਸੀਂ ਵਿਧਾਨ ਸਭਾ ‘ਚ ਪਾਸ ਕੀਤੇ ਪੈਂਡਿੰਗ ਬਿੱਲਾਂ ‘ਤੇ ਵੀ ਦਸਤਖਤ ਕਰੋ।
ਉਥੇ ਹੀ ਮਾਨ ਨੇ ਗਵਰਨਰ ਨੂੰ ਕੁੱਝ ਸਵਾਲ ਪੁੱਛਦਿਆਂ ਕਿਹਾ ਕਿ,
– ਗਵਰਨਰ ਸਾਬ੍ਹ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ ?
– ਤੁਸੀਂ ਕਦੇ ਮੈਨੂੰ ਕਿਸਾਨਾਂ ਬਾਰੇ ਪੁੱਛਿਆ ?
– ਕਦੇ ਕਿਹਾ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਕਰਵਾ ਦਿੰਦੇ ਹਾਂ…ਤੁਸੀਂ ਕਦੇ ਪੰਜਾਬ ਨਾਲ ਖੜ੍ਹੇ ?
– ਤੁਸੀਂ ਪੰਜਾਬ ਦੇ ਗਵਰਨਰ ਹੋ…ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਕਦੇ ਮੇਰੇ ਨਾਲ ਗੱਲ ਕੀਤੀ…ਸਾਡਾ ਵਰਸਾ ਜੁੜਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਨਾਲ…..ਪਰ ਤੁਸੀਂ ਹਰਿਆਣਾ ਨਾਲ ਮੀਟਿੰਗ ਦੌਰਾਨ ਕਿਸ ਦੀ ਪੈਰਵੀਂ ਕਰ ਰਹੇ ਸੀ…?
ਜ਼ਿਕਰਯੋਗ ਹੈ ਕਿ ਆਪਣੇ ਰਾਜਪਾਲ ਨੇ ਆਪਣੇ ਪਿਛਲੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚਿਤਾਵਨੀ ਦਿੱਤੀ ਸੀ, ਇਹ ਪੱਤਰ 15 ਅਗਸਤ ਨੂੰ ਲਿਖਿਆ ਗਿਆ ਸੀ।