ਸਲੱਗ ਲਾਈਨ ਬਰਿਆਣਾ-
ਚੰਡੀਗੜ। ਕੀ ਇਕ ਦਿਨ ਪਹਿਲਾ ਜਗਰਾਓ ਵਿਚ ਮਾਰੇ ਗਏ ਦੋ ਥਾਣੇਦਾਰਾਂ ਦਾ ਕਤਲ ਗੈਂਗਸਟਰ ਜੈ ਪਾਲ ਨੇ ਕੀਤਾ, ਹਾਂ ਜੇਕਰ ਪੁਲਿਸ ਸੂਤਰਾਂ ਦੀ ਸੱਚ ਮੰਨੀ ਜਾਵੇ ਤਾਂ ਇਸ ਹੱਤਿਆਕਾਂਡ ਨੂੰ ਉੱਤਰੀ ਭਾਰਤ ਤੇ ਖਾਸਕਰ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਜੈ ਪਾਲ ਨੇ ਅੰਜਾਮ ਦਿੱਤਾ ਹੈ ਤੇ ਉਸਦੇ ਨਾਲ ਸਾਥੀ ਵੱਜੋਂ ਇਕ ਡਰੱਗ ਸਮੱਗਲਰ ਜੱਸੀ ਦੀ ਪਹਿਚਾਣ ਹੋਈ ਹੈ। ਦਾ ਐਡੀਟਰ ਦੇ ਹੱਥ ਜੈ ਪਾਲ ਦੀ ਲੇਟਿਸਟ ਤਸਵੀਰ ਲੱਗੀ ਹੈ ਜਿਸ ਵਿਚ ਉਹ ਦਾੜੀ ਰੱਖ ਕੇ ਸਰਦਾਰ ਬਣ ਚੁੱਕਾ ਹੈ, ਇਸ ਤੋਂ ਪਹਿਲਾ ਪੰਜਾਬ ਪੁਲਿਸ ਦੇ ਪਾਸ ਵੀ ਜੈ ਪਾਲ ਦੀ ਪੁਖਤਾ ਤਸਵੀਰ ਨਹੀਂ ਸੀ ਤੇ ਇਹੀ ਵਜਾਂ ਰਹੀ ਹੈ ਕਿ ਜੈ ਪਾਲ ਅੱਜ ਤੱਕ ਪਹਿਚਾਣਿਆ ਨਹੀਂ ਜਾ ਰਿਹਾ ਸੀ।


ਇੱਥੇ ਦੱਸਣਾ ਵਾਜਿਬ ਹੈ ਕਿ 15 ਮਈ 2021 ਦੀ ਸ਼ਾਮ ਨੂੰ ਜਗਰਾਓ ਵਿਖੇ ਦੋ ਥਾਣੇਦਾਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਗਰਾਓ ਪੁਲਿਸ ਨੂੰ ਇਸ ਗੱਲ ਦੀ ਭਿਣਕ ਲੱਗੀ ਸੀ ਕਿ ਮੰਡੀ ਵਿਚ ਖੜੇ ਕੈਂਟਰ ਵਿਚ ਨਸ਼ਾ ਹੋ ਸਕਦਾ ਹੈ ਤੇ ਜਦੋਂ ਸੀ.ਆਈ.ਏ.ਸਟਾਫ ਦੇ ਥਾਣੇਦਾਰ ਮੌਕੇ ’ਤੇ ਪੁੱਜੇ ਤਾਂ ਉਨਾਂ ਨੇ ਜੈ ਪਾਲ ਤੇ ਉਸਦੇ ਸਾਥੀ ਦੀਆਂ ਤਸਵੀਰਾਂ ਆਪਣੇ ਫੋਨ ਵਿਚ ਲੈ ਲਈਆਂ ਤੇ ਥਾਣੇਦਾਰ ਨੇ ਜੈ ਪਾਲ ਹੁਰਾ ਨੂੰ ਕਿਹਾ ਕਿ ਮੈਂ ਪਤਾ ਕਰਦਾ ਹਾ ਤੁਸੀ ਕੌਣ ਹੋ ਤੇ ਇਸੇ ਦੌਰਾਨ ਜੈ ਪਾਲ ਨੂੰ ਇਹ ਸ਼ੱਕ ਹੋ ਗਿਆ ਕਿ ਸ਼ਾਇਦ ਥਾਣੇਦਾਰ ਨੇ ਉਸ ਨੂੰ ਪਹਿਚਾਣ ਲਿਆ ਹੈ ਤੇ ਇਸੇ ਕਾਰਨ ਉਸ ਨੇ ਪੁਲਿਸ ਦੇ ਥਾਣੇਦਾਰਾਂ ’ਤੇ ਗੋਲੀਆਂ ਚਲਾ ਦਿੱਤੀਆਂ।

ਦਾ ਐਡੀਟਰ ਨੂੰ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਿ ਕਰੀਬ ਤਿੰਨ ਦਿਨ ਪਹਿਲਾ ਖੰਨਾ ਵਿਖੇ ਜਦੋਂ ਪੁਲਿਸ ਨਾਕੇ ’ਤੇ ਇਕ ਚਿੱਟੀ ਫਾਰਚੂਨਰ ਗੱਡੀ ਨੂੰ ਰੋਕਿਆ ਗਿਆ ਸੀ ਤਾਂ ਪੁਲਿਸ ਪਾਰਟੀ ਨੂੰ ਉਸ ਗੱਡੀ ਵਿਚੋ 4 ਹਥਿਆਰ ਮਿਲੇ ਲੇਕਿਨ ਪੁਲਿਸ ਦੀ ਕਥਿਤ ਵੱਡੀ ਲਾਪ੍ਰਵਾਹੀ ਦੇ ਚੱਲਦਿਆ ਪੁਲਿਸ ਨੇ ਉਹ ਹਥਿਆਰ ਤਾਂ ਕੀ ਫੜਨੇ ਸਨ ਬਲਕਿ ਮੌਕੇ ’ਤੇ ਖੜਾ ਇਕ ਥਾਣੇਦਾਰ ਆਪਣਾ ਪਿਸਟਲ ਵੀ ਖੋਹਾ ਬੈਠਾ ਤੇ ਉਹ ਹਥਿਆਰ ਖੋਹਣ ਵਾਲਾ ਵੀ ਕੋਈ ਹੋਰ ਨਹੀਂ ਜੈ ਪਾਲ ਸੀ ਜੋ ਮੌਕੇ ਤੋਂ ਆਪਣੇ ਸਾਥੀ ਜੱਸੀ ਨਾਲ ਫਰਾਰ ਹੋ ਗਿਆ ਸੀ ਤੇ ਪੁਲਿਸ ਨੇ ਇਸ ਘਟਨਾ ਨੂੰ ਬਹੁਤ ਗੁਪਤ ਰੱਖਿਆ ਹੋਇਆ ਹੈ। ਪੁਲਿਲਸ ਵੱਲੋਂ ਪੂਰੇ ਪੰਜਾਬ ਵਿਚ ਜੈ ਪਾਲ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਗੈਂਗਵਾਰ ਦੇ ਚੱਲਦਿਆ ਪੰਜਾਬ ਦੇ ਗੈਂਗਸਟਰਾਂ ਵਿਚ ਹਲਚਲ
ਹੋਇਆ ਇਸ ਤਰਾਂ ਕਿ ਕੁਝ ਦਿਨ ਪਹਿਲਾ ਪੰਜਾਬ ਦੀ ਇਕ ਜੇਲ ਵਿਚ ਜੱਗੂ ਭਗਵਾਨਪੁਰੀਆ ਤੇ ਗੈਂਗਸਟਰ ਗਗਨ ਜੱਜ ਦੇ ਵਿਚਕਾਰ ਵੱਡੀ ਝੜਪ ਹੋ ਗਈ ਸੀ ਤੇ ਨਤੀਜਾ ਇੱਥੋ ਤੱਕ ਪਹੁੰਚਿਆ ਕਿ ਗਗਨ ਜੱਜ ਦੇ ਗਰੁੱਪ ਨੇ ਜੱਗੂ ਭਗਵਾਨਪੁਰੀਆ ਨੂੰ ਜੇਲ ਅੰਦਰ ਕਾਫੀ ਕੁੱਟਿਆ ਤੇ ਇੱਥੋ ਤੱਕ ਕੇ ਉਸਦੇ ਕੱਪੜੇ ਵੀ ਪਾੜ ਦਿੱਤੇ ਗਏ, ਜਿਸ ਤੋਂ ਬਾਅਦ ਦੋਨਾਂ ਗਰੁੱਪਾਂ ਦੇ ਵਿਚ ਇਕ-ਦੂਜੇ ਦੇ ਪਰਿਵਾਰਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਦਿੱਤੀਆਂ ਗਈਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਅਦ ਵਿਚ ਇਨਾਂ ਦੋਵਾਂ ਗਰੁੱਪਾਂ ਵਿਚ ਇਸ ਗੱਲ ਨੂੰ ਲੈ ਕੇ ਸਮਝੌਤਾ ਹੋਇਆ ਕਿ ਆਪਣੀ ਲੜਾਈ ਵਿਚ ਪਰਿਵਾਰਾਂ ਨੂੰ ਨਹੀਂ ਸ਼ਾਮਿਲ ਕੀਤਾ ਜਾਵੇਗਾ ਤੇ ਇਹ ਸੰਭਾਵਨਾ ਮੰਨੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀਆਂ ਜੇਲਾਂ ਤੇ ਬਾਹਰ ਵੱਡੀ ਗੈਂਗਵਾਰ ਹੋ ਸਕਦੀ ਹੈ ਤੇ ਇਸੇ ਦੇ ਨਤੀਜੇ ਵਜੋਂ ਜੈ ਪਾਲ ਪੰਜਾਬ ਵਿਚ ਮੁੜ ਸਰਗਰਮ ਹੋ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਗਗਨ ਜੱਜ ਜੋ ਕਿ ਜੈ ਪਾਲ ਗਰੁੱਪ ਨਾਲ ਹੀ ਸਬੰਧਿਤ ਹੈ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਇਨਾਂ ਦੀ ਪੂਰੀ ਖੜਕੀ ਹੋਈ ਹੈ।