ਹੁਸ਼ਿਆਰਪੁਰ। ਨਗਰ ਨਿਗਮ ਦੇ ਵਾਰਡ ਨੰਬਰ-46 ਤੋਂ ਅਕਾਲੀ ਦਲ ਦੇ ਉਮੀਦਵਾਰ ਗੋਪਾਲ ਦਾਸ ਪਾਲੋ ਦੇ ਹੱਕ ਵਿਚ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਹੇਠ ਸੈਂਕੜੇ ਪਾਰਟੀ ਵਰਕਰਾਂ ਤੇ ਵਾਰਡ ਵਾਸੀਆਂ ਵੱਲੋਂ ਵਾਰਡ ਵਿਚ ਪੈਦਲ ਮਾਰਚ ਕਰਦੇ ਹੋਏ ਭਗਤ ਨਗਰ ਨਿਊ ਮਾਡਲ ਟਾਊਨ ਸਮੇਤ ਹੋਰ ਮੁਹੱਲਿਆਂ ਵਿਚ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ। ਲਾਲੀ ਬਾਜਵਾ ਨੇ ਇਸ ਸਮੇਂ ਕਿਹਾ ਕਿ ਸ਼ਹਿਰ ਨੂੰ ਵਿਕਾਸ ਦੀ ਲੀਹ ’ਤੇ ਤੋਰਨ ਲਈ ਅਕਾਲੀ ਦਲ ਵੱਲੋਂ ਪੂਰੀ ਯੋਜਨਾਬੰਦੀ ਕਰ ਲਈ ਗਈ ਹੈ, ਜਿਸ ਤਹਿਤ ਆਉਣ ਵਾਲੇ ਸਮੇਂ ਵਿਚ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ ਉੱਥੇ ਹੀ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਵੀ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਮਿਲ ਸਕੇ। ਇਸ ਸਮੇਂ ਪਾਰਟੀ ਉਮੀਦਵਾਰ ਗੋਪਾਲ ਦਾਸ ਪਾਲੋ ਨੇ ਕਿਹਾ ਕਿ ਮੇਰਾ ਵਾਰਡ ਮੇਰੇ ਪਰਿਵਾਰ ਦੀ ਤਰਾਂ ਹੈ ਜਿਸ ਦੇ ਵਿਕਾਸ ਵਿਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡਾਗੇ। ਇਸ ਮੌਕੇ ਨੀਨਾ ਪ੍ਰਧਾਨ, ਪੱਪੂ ਪ੍ਰਧਾਨ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਪੁਨੀਤ ਇੰਦਰ ਸਿੰਘ ਕੰਗ, ਸੁਖਵਿੰਦਰ ਸਿੰਘ ਔਜਲਾ, ਅਜਮੇਰ ਸਿੰਘ ਸਹੋਤਾ, ਜਪਿੰਦਰ ਸਿੰਘ ਅਟਵਾਲ, ਗੁਰਪ੍ਰੀਤ ਕੋਹਲੀ, ਮਨਦੀਪ ਸਿੰਘ ਜਸਵਾਲ, ਹੀਰਾ ਮਹਿਰਾ, ਜਤਿੰਦਰ ਰੀਹਲ, ਜਸਪਾਲ ਸਿੰਘ ਕੋਹਲੀ ਆਦਿ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।
-ਲਾਲੀ ਬਾਜਵਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਮਾਡਲ ਟਾਊਨ ’ਚ ਪੈਦਲ ਮਾਰਚ