ਹੁਸ਼ਿਆਰਪੁਰ। ਅਕਾਲੀ ਦਲ ਦੀ ਹਾਈਕਮਾਂਡ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜਿਲਾ ਅਕਾਲੀ ਦਲ ਸ਼ਹਿਰੀ ਦਾ ਪ੍ਰਧਾਨ ਥਾਪੇ ਜਾਣ ਉਪਰੰਤ ਅੱਜ ਪਾਰਟੀ ਦੇ ਸੀਨੀਅਰ ਤੇ ਯੂਥ ਅਕਾਲੀ ਦਲ ਨਾਲ ਜੁੜੇ ਆਗੂ ਵੱਡੀ ਗਿਣਤੀ ਵਿਚ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਪੁੱਜੇ ਜਿੱਥੇ ਸਭ ਵੱਲੋਂ ਲਾਲੀ ਬਾਜਵਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਜਿੱਥੇ ਆਪਣੇ ਸਭ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਹਾਈਕਮਾਂਡ ਨੂੰ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਸਿਖਰਾਂ ਵੱਲ ਲਿਜਾਣ ਲਈ ਪੂਰੀ ਵਾਹ ਲਗਾ ਦਿੱਤੀ ਜਾਵੇਗੀ। ਲਾਲੀ ਬਾਜਵਾ ਨੇ ਕਿਹਾ ਮੌਜੂਦਾ ਸਮੇਂ ਪੰਜਾਬ ਦੀ ਕਿਸਾਨੀ ਤੇ ਜਵਾਨੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਵੱਡਾ ਘੋਲ ਕਰ ਰਹੀ ਹੈ ਤੇ ਇਸ ਲੜਾਈ ਵਿਚ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਤੇ ਤਦ ਤੱਕ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਇਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ। ਉਨਾਂ ਅੱਗੇ ਕਿਹਾ ਕਿ ਸੂਬੇ ਵਿਚ ਜਲਦ ਹੀ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀ ਚੋਣ ਹੋਣ ਜਾ ਰਹੀ ਹੈ, ਜਿਸ ਲਈ ਅਕਾਲੀ ਦਲ ਪੂਰੀ ਤਰਾਂ ਤਿਆਰ ਬਰ ਤਿਆਰ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਜਾਣ ਵਾਲੇ ਆਦੇਸ਼ਾਂ ਮੁਤਾਬਿਕ ਜਲਦ ਹੀ ਹੁਸ਼ਿਆਰਪੁਰ ਨਗਰ ਨਿਗਮ ਤੇ ਜਿਲੇ ਨਾਲ ਸਬੰਧਿਤ ਨਗਰ ਕੌਂਸਲਾਂ ਵਿਚ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਜਾਣਗੀਆਂ। ਲਾਲੀ ਬਾਜਵਾ ਨੇ ਇਸ ਸਮੇਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿੱਥੇ ਸਭ ਸੂਬੇ ਦੇ ਕਿਸਾਨ ਅੰਦੋਲਨ ਵਿਚ ਵੱਧ ਚੜ ਕੇ ਸਭ ਹਿੱਸਾ ਪਾਉਣ ਉੱਥੇ ਹੀ ਭਾਜਪਾ ਨੂੰ ਇਨਾਂ ਚੋਣਾਂ ਵਿਚ ਸਬਕ ਸਿਖਾਉਣ ਲਈ ਵੀ ਤਿਆਰ ਹੋ ਜਾਣ ਤਾਂ ਜੋ ਇਸ ਪਾਰਟੀ ਦੇ ਆਗੂਆਂ ਨੂੰ ਪਤਾ ਚੱਲ ਜਾਵੇ ਕਿ ਸੂਬੇ ਦੇ ਸਭ ਵਰਗਾਂ ਦੇ ਲੋਕ ਕਿਸਾਨਾਂ-ਮਜਦੂਰਾਂ ਤੇ ਵਪਾਰੀ ਵਰਗ ਨਾਲ ਸਬੰਧਿਤ ਪਾਰਟੀ ਅਕਾਲੀ ਦਲ ਦੇ ਨਾਲ ਹਨ। ਇਸ ਮੌਕੇ ਸੰਤੋਖ ਸਿੰਘ ਔਜਲਾ, ਨਰਿੰਦਰ ਸਿੰਘ, ਰੂਪ ਲਾਲ ਥਾਪਰ, ਬਿਕਰਮਜੀਤ ਸਿੰਘ ਕਲਸੀ, ਬਰਜਿੰਦਰਜੀਤ ਸਿੰਘ, ਸਿਮਰ ਗਰੇਵਾਲ, ਦਵਿੰਦਰ ਸਿੰਘ ਬੈਂਸ, ਹਰਿੰਦਰਪਾਲ ਸਿੰਘ ਝਿੰਗੜ, ਬੱਬੂ ਬਜਵਾੜਾ, ਸਤਪਾਲ ਭੁਲਾਣਾ, ਸੁਖਵਿੰਦਰ ਰਿਆੜ, ਹਰਦੀਪ ਨੌਸ਼ਹਿਰਾ, ਬਲਰਾਜ ਚੌਹਾਨ, ਸਤਵਿੰਦਰ ਸਿੰਘ ਆਹਲੂਵਾਲੀਆ, ਹਰਜੀਤ ਮਠਾਰੂ, ਯਾਦਵਿੰਦਰ ਸਿੰਘ ਬੇਦੀ, ਰਣਧੀਰ ਭਾਰਜ, ਇੰਦਰਜੀਤ ਸਿੰਘ ਕੰਗ, ਸਤਨਾਮ ਸਿੰਘ ਬੰਟੀ, ਜਪਿੰਦਰ ਅਟਵਾਲ, ਪੁਨੀਤਇੰਦਰ ਸਿੰਘ ਕੰਗ, ਹਰਭਜਨ ਸਿੰਘ ਧਾਲੀਵਾਲ, ਪ੍ਰਭਪਾਲ ਬਾਜਵਾ, ਰਵਿੰਦਰਪਾਲ ਸਿੰਘ ਮਿੰਟੂ, ਹੈਪੀ ਜੋਸ਼, ਮਨਦੀਪ ਜਸਵਾਲ, ਗੁਰਪ੍ਰੀਤ ਸਿੰਘ ਕੋਹਲੀ, ਜਤਿੰਦਰ ਸਿੰਘ ਰੀਹਲ, ਕੈਪਟਨ ਰਘੁਬੀਰ ਸਿੰਘ ਆਦਿ ਵੀ ਹਾਜਰ ਸਨ।