-ਅਣਖੀ ਦੀ ਮੱਥੇ ‘ਚ ਗੋਲੀ ਮਾਰ ਕੇ ਹੱਤਿਆ
ਹੁਸ਼ਿਆਰਪੁਰ। ਮਿਆਣੀ ਵਿਖੇ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਨੌਜਵਾਨ ਅਣਖਵੀਰ ਸਿੰਘ ਅਣਖੀ ਵਾਸੀ ਨੰਗਲ ਨਜਦੀਕ ਮਾਹਿਲਪੁਰ ਦੀ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਲਾਚੋਵਾਲ ਨਜਦੀਕ ਪੈਂਦੇ ਟੋਲ ਪਲਾਜੇ ਦੇ ਕੋਲ ਹਥਿਆਰਬੰਦ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਦ ਅਣਖੀ ਟਾਂਡਾ ਨਜਦੀਕ ਪੈਂਦੇ ਪਿੰਡ ਮਿਆਣੀ ਤੋਂ ਵਾਪਿਸ ਘਰ ਆ ਰਿਹਾ ਸੀ ਤੇ ਪਰਿਵਾਰ ਨਾਲ ਕੁਝ ਸਮਾਂ ਪਹਿਲਾ ਹੀ ਉਸ ਨੇ ਫੋਨ ‘ਤੇ ਗੱਲ ਕਰਕੇ ਕਿਹਾ ਸੀ ਕਿ ਉਹ ਕੁਝ ਮਿੰਟਾਂ ਵਿਚ ਘਰ ਪਹੁੰਚ ਜਾਵੇਗਾ ਤੇ ਉਸ ਨੂੰ ਭੁੱਖ ਲੱਗੀ ਹੋਈ ਹੈ, ਇਸ ਲਈ ਆਮਲੇਟ ਬਣਾਇਆ ਜਾਵੇ। ਥਾਣਾ ਬੁੱਲੋਵਾਲ ਦੀ ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ ਕਰ ਲਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੁਝ ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ ਜਿਸ ਸਮੇਂ ਅਣਖੀ ਦੀ ਸਕਾਰਪੀਓ ਗੱਡੀ ਟੋਲ ਪਲਾਜੇ ਨਜਦੀਕ ਪੁੱਜੀ ਤਦ ਉਸ ਤੋਂ ਪਹਿਲਾ ਹੀ ਹਮਲਾ ਕਰਨ ਵਾਲੇ ਨੌਜਵਾਨ ਦੋ ਚਿੱਟੇ ਰੰਗ ਦੀਆਂ ਗੱਡੀਆਂ ਵਿਚ ਉੱਥੇ ਮੌਜੂਦ ਸਨ ਤੇ ਉਨਾਂ ਵਿਚੋ ਕੁਝ ਅਣਖੀ ਦੇ ਜਾਣਕਾਰ ਵੀ ਸਨ ਕਿਉਂਕਿ ਆਪਣੇ ਜਾਣਕਾਰ ਨੂੰ ਦੇਖ ਕੇ ਅਣਖੀ ਨੇ ਗੱਡੀ ਸਾਈਡ ‘ਤੇ ਲਗਾ ਲਈ ਸੀ ਤੇ ਇਸ ਪਿੱਛੋ ਉਸਦਾ ਜਿਹੜਾ ਜਾਣਕਾਰ ਵਿਅਕਤੀ ਗੱਡੀ ਵਿਚ ਆ ਕੇ ਬੈਠਾ ਉਸ ਨੇ ਹੀ ਅਣਖੀ ‘ਤੇ ਫਾਇਰਿੰਗ ਕੀਤੀ ਤੇ ਆਖਿਰੀ ਗੋਲੀ ਅਣਖੀ ਦੇ ਮੱਥੇ ਵਿਚ ਮਾਰੀ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ 2009 ਤੋਂ ਲੈ ਕੇ 2011 ਤੱਕ ਅਣਖੀ ਖਿਲਾਫ ਥਾਣਾ ਮਾਹਿਲਪੁਰ ਵਿਚ ਹੀ ਲੜਾਈ ਝਗੜੇ ਦੇ 5 ਦੇ ਲੱਗਭੱਗ ਮਾਮਲੇ ਦਰਜ ਹੋਏ ਸਨ ਪਰ ਬਾਅਦ ਵਿਚ ਸਾਰਿਆਂ ਵਿਚ ਰਾਜੀਨਾਮਾ ਹੋ ਗਿਆ ਸੀ ਤੇ ਇਸ ਦੌਰਾਨ ਅਣਖੀ ਜੇਲ ਵੀ ਗਿਆ ਸੀ। ਅਣਖੀ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਮਾਹਿਲਪੁਰ ਨਾਲ ਸਬੰਧਿਤ ਪੰਡਿਤ ਨਾਮ ਦੇ ਗੈਂਗਸਟਰ ‘ਤੇ ਵੀ ਸ਼ੱਕ ਹੈ ਕਿਉਂਕਿ ਉਸਦੀ ਅਣਖੀ ਨਾਲ ਪੁਰਾਣੀ ਲਾਗ ਡਾਟ ਸੀ, ਹਾਲਾਂਕਿ ਪੁਲਿਸ ਹੋਰ ਵੀ ਥਿਊਰੀਆਂ ‘ਤੇ ਕੰਮ ਕਰ ਰਹੀ ਦੱਸੀ ਜਾ ਰਹੀ ਹੈ। ਐਸਪੀ (ਡੀ) ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੁਲਿਸ ਜਲਦ ਹੀ ਕਾਤਿਲਾਂ ਨੂੰ ਗ੍ਰਿਫਤਾਰ ਕਰ ਲਵੇਗੀ।