-ਭਾਜਪਾ ਦੇ ਚੱਕੇ ਚਕਾਏ ਢੀਂਡਸਾ ਤੱਕੜੀ ਤੋਂ ਵੀ ਬਾਹਰ ਤੇ ਕਮਲ ਤੋਂ ਵੀ ਘਬਰਾਏ
ਚੰਡੀਗੜ-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਹੋ ਰਹੇ ਵਿਰੋਧ ਨੇ ਪੰਜਾਬ ਦੀ ਸਿਆਸੀ ਤਸਵੀਰ ‘ਤੇ ਡੂੰਘਾ ਅਸਰ ਪਾਇਆ ਹੈ ਤੇ ਕੁਝ ਸਮਾਂ ਪਹਿਲਾ ਕੇਂਦਰੀ ਭਾਜਪਾ ਲੀਡਰਸ਼ਿਪ ਦੀ ਸ਼ਹਿ ‘ਤੇ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੀ ਹਾਲਤ ਕਾਫੀ ਪਤਲੀ ਹੋ ਗਈ ਹੈ ਤੇ ਉਨਾਂ ਨਾਲ ਚਾਂਈ-ਚਾਂਈ ਤੁਰੇ ਆਗੂ ਮੁੜ ਅਕਾਲੀ ਦਲ (ਬ) ਵਿਚ ਪਰਤਣ ਦੀਆਂ ਸੰਭਾਵਨਾਵਾਂ ਤਲਾਸ਼ਣ ਲੱਗ ਪਏ ਹਨ। ਜਿਕਰਯੋਗ ਹੈ ਕਿ ਢੀਂਡਸਾ ਦਾ ਭਾਜਪਾ ਦੀ ਸ਼ਹਿ ‘ਤੇ ਅਕਾਲੀ ਦਲ ਤੋਂ ਵੱਖ ਹੋਣ ਦਾ ਤਦ ਖੁਲਾਸਾ ਹੋਇਆ ਸੀ ਜਦੋਂ ਉਨਾਂ ਨੇ ਭਾਜਪਾ ਆਗੂ ਸਵ. ਕਮਲ ਸ਼ਰਮਾ ਤੇ ਤੀਕਸ਼ਨ ਸੂਦ ਨਾਲ ਇਸ ਸਬੰਧੀ ਮੀਟਿੰਗ ਕੀਤੀ ਸੀ। ਅਸਲ ਵਿਚ ਜਦੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਰਿਪੀਟ ਹੋਈ ਤਦ ਉਸ ਉਪਰੰਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵੀ ਭਾਜਪਾ ਨੇ ਸਰਕਾਰ ਬਣਾਉਣ ਲਈ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਤੇ ਪੰਜਾਬ ਭਾਜਪਾ ਦੇ ਆਗੂ ਵੀ ਇਹ ਸੁਪਨੇ ਲੈਣ ਲੱਗ ਪਏ ਕਿ ਉਹ ਅਕਾਲੀ ਦਲ ਦੀ ਥਾਂ ਕਿਸੇ ਹੋਰ ਧਿਰ ਦਾ ਸਮਰਥਨ ਪ੍ਰਾਪਤ ਕਰ ਆਪਣੇ ਦਮ ‘ਤੇ ਪੰਜਾਬ ਵਿਚ ਸਰਕਾਰ ਬਣਾ ਸਕਦੇ ਹਨ ਤੇ ਇਸੇ ਸੁਪਨੇ ਨੂੰ ਪੂਰਾ ਕਰਨ ਲਈ ਭਾਜਪਾ ਨੇ ਢੀਂਡਸਾ ਨੂੰ ਅਕਾਲੀ ਦਲ ਦੇ ਖਿਲਾਫ ਖੜਾ ਕੀਤਾ। ਭਾਜਪਾ ਪਹਿਲਾ ਇਹ ਚਾਹੁੰਦੀ ਸੀ ਕਿ ਉਹ ਬਾਦਲ ਪਰਿਵਾਰ ਨੂੰ ਕਿਸੇ ਤਰੀਕੇ ਅਕਾਲੀ ਦਲ ਤੋਂ ਲਾਂਭੇ ਕਰ ਦੇਵੇ ਲੇਕਿਨ ਇਸ ਵਿਚ ਭਾਜਪਾ ਨੂੰ ਕਾਮਯਾਬੀ ਨਹੀਂ ਮਿਲੀ, ਜਿਸ ਪਿੱਛੋ ਭਾਜਪਾ ਨੇ ਆਪਣੀ ਬੀ-ਪਲਾਨ ‘ਤੇ ਕੰਮ ਕਰਦੇ ਹੋਏ ਅਕਾਲੀ ਦਲ ਵਿਚੋ ਹੀ ਸੁਖਦੇਵ ਢੀਂਡਸਾ ਨੂੰ ਹੱਲਾਸ਼ੇਰੀ ਦੇ ਕੇ ਪਾਰਟੀ ਨੂੰ ਦੋਫਾੜ ਕਰਨ ਦੀ ਵੱਡੀ ਸਾਜਿਸ਼ ਕੀਤੀ ਲੇਕਿਨ ਖੇਤੀ ਬਿੱਲਾਂ ਦੇ ਪਾਸ ਹੋਣ ਪਿੱਛੋ ਪੰਜਾਬ ਵਿਚ ਭਾਜਪਾ ਖਿਲਾਫ ਬਣੇ ਮਾਹੌਲ ਨੇ ਇਨਾਂ ਸਾਰੀਆਂ ਕੋਸ਼ਿਸ਼ਾਂ ‘ਤੇ ਮਿੱਟੀ ਫੇਰ ਦਿੱਤੀ ਹੈ ਤੇ ਹੁਣ ਸੁਖਦੇਵ ਢੀਂਡਸੇ ਨਾਲ ਤੁਰੇ ਲੋਕ ਮੁੜ ਅਕਾਲੀ ਦਲ ਵੱਲ ਵੇਖ ਰਹੇ ਹਨ। ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀ ਖੇਤੀ ਬਿੱਲਾਂ ‘ਤੇ ਮੋਹਰ ਲਗਾਉਣ ਪਿੱਛੋ ਹੁਣ ਸੂਬੇ ਵਿਚ ਭਾਜਪਾ ਤੇ ਸੁਖਦੇਵ ਢੀਂਡਸਾ ਧੜੇ ਲਈ ਵੱਡੀ ਸਿਰਦਰਦੀ ਖੜੀ ਹੋ ਗਈ ਹੈ ਕਿਉਂਕਿ ਪੂਰੇ ਪੰਜਾਬ ਵਿਚ ਭਾਜਪਾ ਦੇ ਖਿਲਾਫ ਮਾਹੌਲ ਬਣ ਚੁੱਕਾ ਹੈ ਤੇ ਦੂਜੇ ਪਾਸੇ ਭਾਜਪਾ ਦੇ ਚੱਕੇ-ਚਕਾਏ ਸੁਖਦੇਵ ਢੀਂਡਸਾ ਇਨਾਂ ਹਾਲਾਤਾਂ ਵਿਚ ਹੁਣ ਭਾਜਪਾ ਨਾਲ ਤਾਂ ਨਹੀਂ ਜਾ ਸਕਦੇ ਤੇ ਇਹੀ ਕਾਰਨ ਹੈ ਕਿ ਉਨਾਂ ਨਾਲ ਤੁਰਨ ਵਾਲੇ ਆਗੂਆਂ ਦੇ ਮੱਥੇ ‘ਤੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਾ ਦੀਆਂ ਲਕੀਰਾਂ ਹਨ। ਦੂਜੇ ਪਾਸੇ ਵੱਖ-ਵੱਖ ਮੁੱਦਿਆਂ ‘ਤੇ ਕੁਝ ਸਮਾਂ ਪਹਿਲਾ ਬੈਕਫੁੱਟ ‘ਤੇ ਚੱਲ ਰਹੇ ਅਕਾਲੀ ਦਲ ਨੇ ਸੰਸਦ ਵਿਚ ਜਿਸ ਤਰਾਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਵਾਜ ਬੁਲੰਦ ਕੀਤੀ ਤੇ ਭਾਜਪਾ ਨਾਲੋ 23 ਸਾਲ ਪੁਰਾਣਾ ਗਠਬੰਧਨ ਤੋੜਿਆ ਉਸ ਕਰਕੇ ਹੁਣ ਸੂਬੇ ਦੀਆਂ ਪੇਂਡੂ ਸਫਾ ਵਿਚ ਇਕ ਵਾਰ ਫਿਰ ਅਕਾਲੀ ਦਲ ਦੇ ਕਿਸਾਨ ਦਰਦੀ ਹੋਣ ਦੀਆਂ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।