ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਲੋਕ ਸਭਾ ਦੇ ਪਹਿਲੇ ਪੜਾਅ ‘ਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਪਹਿਲੇ ਪੜਾਅ ਵਿੱਚ 1,625 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ। ਇਸ ਵਾਰ 8 ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਚੋਣ ਮੈਦਾਨ ਵਿੱਚ ਹਨ। 21 ਸੂਬਿਆਂ ‘ਚ ਇਨ੍ਹਾਂ 102 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ, ਵੇਰਵਾ ਹੇਠਾਂ ਪੜ੍ਹੋ….
ਤਾਮਿਲਨਾਡੂ – 39
ਰਾਜਸਥਾਨ – 12
ਉੱਤਰਪ੍ਰਦੇਸ਼ – 8
ਮੱਧ ਪ੍ਰਦੇਸ਼ – 6
ਮਹਾਰਾਸ਼ਟਰ – 5
ਅਸਾਮ – 5
ਉੱਤਰਾਖੰਡ – 5
ਬਿਹਾਰ – 4
ਪੱਛਮੀ ਬੰਗਾਲ – 3
ਮੇਘਾਲਿਆ – 2
ਮਣੀਪੁਰ – 2
ਅਰੁਣਾਚਲ ਪ੍ਰਦੇਸ਼ – 2
ਨਾਗਾਲੈਂਡ – 1
ਅੰਡਮਾਨ-ਨਿਕੋਬਾਰ – 1
ਪੁਡੂਚੇਰੀ – 1
ਮਿਜ਼ੋਰਮ – 1
ਛੱਤੀਸਗੜ੍ਹ – 1
ਜੰਮੂ-ਕਸ਼ਮੀਰ – 1
ਲਕਸ਼ਦੀਪ – 1
ਸਿੱਕਮ – 1
ਤ੍ਰਿਪੁਰਾ – 1