ਪੁਲਿਸ ਨੇ 3 ਲੱਖ ਲੀਟਰ ਲਾਹਨ ਜਬਤ ਕੀਤੀ
ਫਿਰੋਜ਼ਪੁਰ-ਆਬਕਾਰੀ ਵਿਭਾਗ ਫਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ ਤੇ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ ਅਤੇ 9 ਚਾਂਦੀ ਦੇ ਭਾਂਡੇ ਬਰਾਮਦ ਕੀਤੇ। ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਆਬਕਾਰੀ ਵਿਭਾਗ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਵੱਲੋਂ ਹਰੀਕੇ ਖੇਤਰ ਵਿੱਚ ਸਤਲੁਜ ਅਤੇ ਬਿਆਸ ਦਰਿਆ ਦੇ ਮਿਲਨ ਸਥਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਾਂਝੇ ਤੌਰ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ, 9 ਚਾਂਦੀ ਦੇ ਭਾਂਡੇ, ਲਗਭਗ 100 ਕੁਇੰਟਲ ਸੁੱਕੀ ਲੱਕੜ ਤੇ 100 ਲੱਕੜ ਦੀਆਂ ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ। ਉਨਾਂ ਦੱਸਿਆ ਕਿ ਇਹ ਮੁਹਿੰਮ ਈਟੀਓ ਆਬਕਾਰੀ ਕਰਮਬੀਰ ਸਿੰਘ ਮਾਹਲਾ ਦੀ ਅਗਵਾਈ ਹੇਠ ਚਲਾਈ ਗਈ, ਉਨਾਂ ਦੇ ਨਾਲ ਡੀ.ਐੱਸ.ਪੀ ਅਪ੍ਰੇਸਨ ਤਰਨਤਾਰਨ ਇਕਬਾਲ ਸਿੰਘ ਸਮੇਤ ਪੁਲਿਸ ਵਿਭਾਗ ਦੀ ਟੀਮ ਵੀ ਮੌਜੂਦ ਸੀ।