ਦਾ ਐਡੀਟਰ ਨਿਊਜ, ਹੁਸ਼ਿਆਰਪੁਰ —– ਸ਼ਹਿਰ ਦੇ ਭੰਗੀ ਚੋਅ ਵਿੱਚ ਨੜਿਆਂ ਦੇ ਵਿੱਚ ਵਿਚਕਾਰ ਕਰਵਾਏ ਜਾ ਰਹੇ ਹੁਸ਼ਿਆਰਪੁਰ ਨੇਚਰ ਫੈਸਟ ਦੇ ਆਖਿਰੀ ਦਿਨ ਮੋਟਰ ਪੈਰਾਗਲਾਈਡਿੰਗ ਹਾਦਸੇ ਦਾ ਸ਼ਿਕਾਰ ਹੋ ਗਿਆ, ਟੇਕ ਆਫ ਕਰਦੇ ਸਮੇਂ ਹੀ ਪੈਰਾਗਲਾਈਡਿੰਗ ’ਤੇ ਸਵਾਰ ਲੋਕਾਂ ਦੀਆਂ ਬੰਦਕਬਾਜੀਆਂ ਪੈ ਗਈਆਂ ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਭੱਜ ਕੇ ਸਵਾਰਾਂ ਨੂੰ ਚੁੁੱਕਿਆ, ਇਸ ਦੌਰਾਨ ਸਵਾਰਾਂ ਦੇ ਜਿੱਥੇ ਸੱਟਾਂ ਲੱਗੀਆਂ ਉੱਥੇ ਹੀ ਮਸ਼ੀਨ ਦਾ ਵੀ ਨੁਕਸਾਨ ਹੋ ਗਿਆ।


ਇਸ ਹਾਦਸੇ ਲਈ ਸਿੱਧੇ ਤੌਰ ’ਤੇ ਪ੍ਰਸ਼ਾਸ਼ਨ ਨੂੰ ਸਥਾਨਕ ਲੋਕ ਜ਼ਿੰਮੇਵਾਰ ਦੱਸ ਰਹੇ ਹਨ ਕਿਉਂਕਿ ਜਿਸ ਜਗ੍ਹਾਂ ਤੋਂ ਮਸ਼ੀਨ ਟੇਕ ਆਫ ਤੇ ਲੈਡਿੰਗ ਕਰ ਰਹੀ ਸੀ ਉਹ ਬਿਲਕੁਲ ਵੀ ਪੱਧਰੀ ਨਹੀਂ ਕੀਤੀ ਗਈ ਤੇ ਜਦੋਂ ਵੀ ਮਸ਼ੀਨ ਚੜ੍ਹ ਤੇ ਉੱਤਰ ਰਹੀ ਸੀ ਲਗਾਤਾਰ ਟੋਇਆਂ ਕਾਰਨ ਤਾਂਹ-ਠਾਂਹ ਹੁੰਦੀ ਦਿਖਾਈ ਦੇ ਰਹੀ ਸੀ, ਜਗ੍ਹਾਂ ਨੂੰ ਪੱਧਰੀ ਕਰਨ ਤੋਂ ਬਗੈਰ ਹੀ ਇਸ ਤਰ੍ਹਾਂ ਦੇ ਸਟੰਟ ਨੂੰ ਕਰਨ ਦੀ ਆਗਿਆ ਦੇ ਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀਆਂ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ।

