ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਅਤੇ ਮੌਜੂਦਾ ਐਮ ਐਲ ਏ ਗਨੀਵ ਕੌਰ ਮਜੀਠੀਆ ਹਰਿਆਣਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਪ੍ਰੀਤਪਾਲ ਸਿੰਘ ਹਾਲ ਜਾਨਣ ਲਈ ਅੱਜ ਪੀਜੀਆਈ ਚੰਡੀਗੜ੍ਹ ਪੁੱਜੇ।


ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਕਿ, “ਕਿਸਾਨ ਅੰਦੋਲਨ ਦੌਰਾਨ ਲੰਗਰ ਦੀ ਸੇਵਾ ਨਿਭਾਅ ਰਹੇ ਪ੍ਰੀਤਪਾਲ ਸਿੰਘ ਤੇ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਜੋ ਕਿ ਹੁਣ PGI ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਅੱਜ ਪ੍ਰੀਤਪਾਲ ਸਿੰਘ ਦੇ ਮਾਤਾ ਜੀ, ਭੈਣ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ PGI ਚੰਡੀਗੜ੍ਹ ਮਿਲੇ ਅਤੇ ਹਾਲ ਚਾਲ ਜਾਣਿਆ। ਇਹ ਜਾਣ ਕਿ ਮਨ ਨੂੰ ਬਹੁਤ ਤਸੱਲੀ ਹੋਈ ਕਿ ਪ੍ਰੀਤਪਾਲ ਸਿੰਘ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਗੁਰੂ ਸਾਹਿਬ ਬਖ਼ਸ਼ਿਸ਼ ਕਰਨ ਪ੍ਰੀਤਪਾਲ ਸਿੰਘ ਜਲਦ ਤੰਦਰੁਸਤ ਹੋ ਆਪਣੇ ਪਰਿਵਾਰ ਵਿੱਚ ਪਰਤਣ।”


