ਦਾ ਐਡੀਟਰ ਨਿਊਜ਼, ਨਵੀਂ ਦਿੱਲੀ – ਐਮ. ਐਸ. ਸਵਾਮੀਨਾਥਨ ਦੀ ਧੀ ਮਧੁਰਾ ਸਵਾਮੀਨਾਥਨ ਕਿਸਾਨਾਂ ਦੇ ਹੱਕ ‘ਚ ਖੜ੍ਹੀ ਹੋ ਗਈ ਹੈ। ਮਧੁਰਾ ਸਵਾਮੀਨਾਥਨ ਨੇ ਬੀਤੇ ਦਿਨ ਸ਼ੰਭੂ ਬਾਰਡਰ ‘ਤੇ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਹੈ।
ਇਸ ਸਬੰਧੀ ਮਧੁਰਾ ਸਵਾਮੀਨਾਥਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਸਨ। ਨਿਊਜ਼ ਪੇਪਰਾਂ ਤੋਂ ਇਹ ਵੀ ਖਬਰਾਂ ਮਿਲੀਆਂ ਹਨ ਕਿ ਕਿਸਾਨਾਂ ਲਈ ਹਰਿਆਣਾ ਸਰਕਾਰ ਨੇ ਦੋ ਅਰਜ਼ੀ ਜੇਲ੍ਹਾਂ ਵੀ ਬਣਾਈਆਂ ਹਨ। ਅੱਗੇ ਮਧੁਰਾ ਸਵਾਮੀਨਾਥਨ ਨੇ ਕਿਹਾ ਕਿ ਉਹ ਕਿਸਾਨ ਹਨ, ਉਹ ਕ੍ਰਿਮੀਨਲ ਨਹੀਂ ਹਨ, ਉਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣਾ ਚਾਹੀਦਾ ਹੈ।

ਜ਼ਿਕਯੋਗ ਹੈ ਕਿ ਬੀਤੇ ਦਿਨੀਂ ਹੀ ਕੇਂਦਰ ਸਰਕਾਰ ਵੱਲੋਂ ਐਮ. ਐਸ. ਸਵਾਮੀਨਾਥਨ ਨੂੰ ਭਾਰਤ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਸੀ। ਪਰ ਇੱਥੇ ਇਹ ਗੱਲ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਕਿ ਜਿਸ ਭਾਰਤੀ ਖੇਤੀ ਵਿਗਿਆਨੀ ਐਮ. ਐਸ. ਸਵਾਮੀਨਾਥਨ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ, ਕਿਸਾਨ ਉਨ੍ਹਾਂ ਦੀ ਰਿਪੋਰਟ (ਸਵਾਮੀਨਾਥਨ ਰਿਪੋਰਟ) ਦੇ ਅਧਾਰ ‘ਤੇ ਐਮ ਐਸ ਪੀ ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਕਿਸਾਨ ਦਿੱਲੀ ਵੱਲੋਂ ਕੂਚ ਕਰ ਰਹੇ ਹਨ।