ਦਾ ਐਡੀਟਰ ਨਿਊਜ਼, ਮੋਹਾਲੀ —— ਅੱਜ ਇਕ ਵਾਰ ਫਿਰ ਤੋਂ ਮੋਹਾਲੀ ਵਿਚ ਠਾਹ ਠਾਹ ਦੀ ਆਵਾਜ਼ ਸੁਨਣ ਨੂੰ ਮਿਲੀ। ਦਰਅਸਲ ਅੱਜ ਇਕ ਵਾਰ ਫਿਰ ਤੋਂ ਪੰਜਾਬ ਪੁਲਿਸ ਨੇ ਇਕ ਗੈਂਗਸਟਰ ਦਾ ਐਨਕਾਉਂਟਰ ਕਰ ਦਿੱਤਾ। ਅਸਲ ਵਿਚ ਅੱਜ ਪੰਜਾਬ ਦੀ ਬਟਾਲਾ ਅਤੇ ਮੋਹਾਲੀ ਪੁਲਿਸ ਨੇ ਮਿਲ ਕੇ ਇਕ ਐਨਕਾਊਂਟਰ ਕੀਤਾ। ਇਸ ਦੌਰਾਨ ਗੈਂਗਸਟਰ ਸ਼ਰਨਜੀਤ ਸਿੰਘ ਸੰਨੀ ਦੀ ਲੱਤ ਵਿਚ ਗੋਲੀ ਲੱਗੀ। ਇਹ ਬਦਮਾਸ਼ ਅੱਤਵਾਦੀ ਰਿੰਦਾ ਦਾ ਗੁਰਗਾ ਸੀ। ਇਹ ਵੀ ਦੱਸ ਦਈਏ ਕਿ ਇਹ ਪੁਲਿਸ ਮੁਕਾਬਲਾ ਮੋਹਾਲੀ ਦੇ ਇਲਾਕੇ ਬਲੌਗੀ ਦੀ ਗਊਸ਼ਾਲਾ ਨੇੜੇ ਹੋਇਆ।
ਇਹ ਡਰੋਨ ਰਾਹੀਂ ਬਾਰਡਰ ਪਾਰ ਤੋਂ ਹਥਿਆਰ ਅਤੇ ਅਸਲੇ ਦੀ ਸਪਲਾਈ ਮੰਗਵਾਉਂਦਾ ਸੀ। ਜਦੋਂ ਪੁਲਿਸ ਇਸ ਨੂੰ ਫੜਨ ਪਹੁੰਚੀ ਤਾਂ ਉਸ ਨੂੰ ਆਤਮ ਸਮਰਪਣ ਕਰ ਲਈ ਕਿਹਾ ਪਰ ਉਸ ਨੇ ਪੁਲਿਸ ‘ਤੇ ਹੀ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਗੋਲੀ ਚਲਾਈ, ਜੋ ਕਿ ਉਸ ਦੇ ਪੈਰ ਵਿੱਚ ਵੱਜੀ। ਇਸ ਦੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਤਲਾਸ਼ ਸੀ।