ਦਾ ਐਡੀਟਰ ਨਿਊਜ਼, ਚੰਡੀਗੜ੍ਹ ——— ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ਈ ਡੀ ਨੇ ਰੇਡ ਮਾਰੀ ਹੈ ਅਤੇ ਉਹ ਗਿਲਜੀਆਂ ਦੇ ਘਰ ਦਾ ਪੱਤ-ਪੱਤ ਫੋਲ ਰਹੀ ਹੈ। ਈ ਡੀ ਵਣ ਵਿਭਾਗ ‘ਚ ਹੋਏ ਕਰੋੜਾਂ ਦੇ ਸਕੈਂਡਲ ਨਾਲ ਸੰਬੰਧਿਤ ਦਸਤਾਵੇਜਾਂ ਦੀ ਭਾਲ ਕਰ ਰਹੀ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਗਿਲਜੀਆਂ ਅਤੇ ਉਸ ਦੇ ਭਤੀਜੇ ਦਲਜੀਤ ਸਿੰਘ ਸੇਠੀ ‘ਤੇ ਵਣ ਵਿਭਾਗ ‘ਚ ਕੀਤੇ ਕਰੋੜਾਂ ਦੇ ਘਪਲੇ ਸੰਬੰਧੀ ਮਾਮਲਾ ਦਰਜ ਕੀਤਾ ਸੀ।
ਉਸ ਮਾਮਲੇ ‘ਚ ਦਲਜੀਤ ਸਿੰਘ ਸੇਠੀ ਤਾਂ ਗ੍ਰਿਫਤਾਰ ਹੋ ਗਏ ਸਨ, ਪਰ ਸੰਗਤ ਸਿੰਘ ਗਿਲਜੀਆਂ ਕੁਝ ਸਮਾਂ ਫਰਾਰ ਰਹਿਣ ਤੋਂ ਬਾਅਦ ਅਦਾਲਤ ‘ਚੋਂ ਰਾਹਤ ਲੈਣ ‘ਚ ਕਾਮਯਾਬ ਹੋ ਗਏ ਸੀ। ਈ ਡੀ ਦੀ ਇਸ ਨੇ ਰੇਡ ਹੋ ਰਹੀ ਭਾਰੀ ਬਾਰਿਸ਼ ‘ਚ ਗਿਲਜੀਆਂ ਅਤੇ ਉਸ ਦੇ ਭਤੀਜੇ ਦੇ ਪਸੀਨੇ ਛੁਡਾ ਦਿੱਤੇ ਹਨ। ਇੱਥੇ ਹੀ ਵੀ ਗੱਲ ਜ਼ਿਕਰਯੋਗ ਹੈ ਕਿ ਸੰਗਤ ਸਿੰਘ ਗਿਲਜੀਆਂ ਹਮੇਸ਼ਾਂ ਹੀ ਵਿਵਾਦਾਂ ਨਾਲ ਜੁੜੇ ਰਹੇ ਹਨ।

ਦੱਸਿਆ ਜਾ ਰਿਹਾ ਕਿ ਗਿਲਜੀਆਂ ਘਰ ਦੇ ਅੰਦਰ ਹੀ ਹਨ, ਇਸ ਮਾਮਲੇ ‘ਚ ਈ ਡੀ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਵੀ ਪਾ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 12-13 ਅਧਿਕਾਰੀ ਗਿਲਜੀਆਂ ਦੇ ਘਰ ਦੇ ਅੰਦਰ ਹਨ ਜਿਨ੍ਹਾਂ ‘ਚ ਕੁੱਝ ਮਹਿਲਾ ਅਧਿਕਾਰੀ ਵੀ ਸ਼ਾਮਿਲ ਹਨ।