– 25 ਤੋਂ ਵੱਧ ਲੋਕ ਜ਼ਖਮੀ
ਦਾ ਐਡੀਟਰ ਨਿਊਜ਼, ਗੋਰਖਪੁਰ ——– ਗੋਰਖਪੁਰ ‘ਚ ਵੀਰਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 6 ਯਾਤਰੀਆਂ ਦੀ ਹੀ ਮੌਤ ਹੋ ਗਈ। ਜਦਕਿ 25 ਤੋਂ ਵੱਧ ਲੋਕ ਜ਼ਖਮੀ ਹਨ। 10 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਦਰਅਸਲ, ਪੰਕਚਰ ਹੋਣ ਤੋਂ ਬਾਅਦ ਰੋਡਵੇਜ਼ ਦੀ ਠੇਕੇ ਵਾਲੀ ਬੱਸ ਸੜਕ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਕੁਝ ਸਵਾਰੀਆਂ ਦੂਜੀ ਬੱਸ ‘ਚ ਸਵਾਰ ਹੋਣ ਲਈ ਹੇਠਾਂ ਉਤਰ ਗਈਆਂ ਸਨ ਅਤੇ ਕੁਝ ਅਜੇ ਵੀ ਬੱਸ ‘ਚ ਹੀ ਸਨ। ਐਨੇ ਨੂੰ ਇੱਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਸਵਾਰੀਆਂ ਨੂੰ ਕੁਚਲ ਦਿੱਤਾ।
ਜ਼ਖਮੀਆਂ ਨੂੰ 5 ਐਂਬੂਲੈਂਸਾਂ ਦੀ ਮਦਦ ਨਾਲ ਜ਼ਿਲਾ ਹਸਪਤਾਲ ਅਤੇ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ’ਤੇ ਐਸਪੀ ਸਿਟੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੇ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਸੁਚੇਤ ਕੀਤਾ। ਇਹ ਹਾਦਸਾ ਗੋਰਖਪੁਰ-ਕੁਸ਼ੀਨਗਰ ਹਾਈਵੇ ‘ਤੇ ਜਗਦੀਸ਼ਪੁਰ ਨੇੜੇ ਵਾਪਰਿਆ।