ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇੰਦਰਇਕਬਾਲ ਸਿੰਘ ਅਟਵਾਲ (ਜਲੰਧਰ), ਜਤਿੰਦਰ ਮਿੱਤਲ (ਲੁਧਿਆਣਾ) ਅਤੇ ਮਹਿੰਦਰ ਕੌਰ ਜੋਸ਼ (ਹੁਸ਼ਿਆਰਪੁਰ) ਨੂੰ ਸਟੇਟ ਵਾਈਸ ਪ੍ਰੈਜ਼ੀਡੈਂਟ ਲਾਇਆ ਗਿਆ ਹੈ।
ਇਸ ਤੋਂ ਬਿਨਾ ਰਜਿੰਦਰ ਭੰਡਾਰੀ (ਲੁਧਿਆਣਾ), ਅਰਵਿੰਦ ਖੰਨਾ (ਸੰਗਰੂਰ) ਅਤੇ ਸੁੰਦਰ ਸਿਆਮ ਅਰੋੜਾ (ਹੁਸ਼ਿਆਰਪੁਰ) ਨੂੰ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
