ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਸਮਾਜ ਦੇ ਬੇਘਰੇ ਲੋਕਾਂ ਨੂੰ ਨਵੇਂ ਘਰ ਬਣਾਉਣ ਦੀ ਜੋ ਮੁਹਿੰਮ ਲੱਗਭੱਗ 3 ਸਾਲ ਪਹਿਲਾ ਸ਼ੁਰੂ ਕੀਤੀ ਗਈ ਸੀ ਉਸ ਤਹਿਤ ਸੰਸਥਾ ਵੱਲੋਂ ਅੱਜ ਨਵੇਂ ਘਰ ਬਣਾਉਣ ਵਿੱਚ 100 ਦਾ ਅੰਕੜਾ ਪਾਰ ਕਰ ਲਿਆ ਗਿਆ ਹੈ, ਸੰਸਥਾ ਦੇ ਫਾਂਊਡਰ ਪ੍ਰਧਾਨ ਤੇ ਸਮਾਜਸੇਵੀ ਵਰਿੰਦਰ ਸਿੰਘ ਪਰਹਾਰ ਵੱਲੋਂ ਆਪਣੀ ਟੀਮ ਦੇ ਮੈਂਬਰਾਂ ਨਾਲ ਅੱਜ ਪਿੰਡ ਚੌਹਾਲ ਵਿੱਚ ਜਰੂਰਤਮੰਦ ਪਰਿਵਾਰ ਦੇ ਘਰ ਦਾ ਲੈਂਟਰ ਪਵਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਰਿੰਦਰ ਪਰਹਾਰ ਨੇ ਦੱਸਿਆ ਕਿ ਪਿੰਡ ਚੌਹਾਲ ਵਿੱਚ ਰਹਿੰਦੀਆਂ ਤਿੰਨ ਅਮਿ੍ਰਤਧਾਰੀ ਬੀਬੀਆਂ ਜਿਨ੍ਹਾਂ ਦਾ ਮਕਾਨ ਭਾਰੀ ਮੀਂਹ ਦੇ ਕਾਰਨ ਢਹਿ ਢੇਰੀ ਹੋ ਗਿਆ ਸੀ ਵੱਲੋਂ ਸੰਸਥਾ ਤੱਕ ਪਹੁੰਚ ਕੀਤੀ ਗਈ ਸੀ ਜਿਸ ਪਿੱਛੋ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦੇਣ ਦਾ ਫੈਸਲਾ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਅੱਜ ਘਰ ਦੀਆਂ ਛੱਤਾਂ ਦਾ ਲੈਂਟਰ ਪੈ ਗਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ ਤੱਕ ਪਰਿਵਾਰ ਦਾ ਇਹ ਘਰ ਬਣ ਕੇ ਤਿਆਰ ਹੋ ਜਾਵੇਗਾ। ਵਰਿੰਦਰ ਪਰਹਾਰ ਨੇ ਖੁਸ਼ੀ ਜਾਹਿਰ ਕਰਦਿਆ ਕਿਹਾ ਕਿ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਅੱਜ ਅਸੀਂ ਨਵੇਂ ਘਰ ਬਣਾਉਣ ਦਾ 100 ਦਾ ਅੰਕੜਾ ਪਾਰ ਕਰ ਲਿਆ ਹੈ ਤੇ ਭਵਿੱਖ ਵਿੱਚ ਵੀ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ ਤਾਂ ਜੋ ਹਰ ਪਰਿਵਾਰ ਦੇ ਸਿਰ ਉੱਪਰ ਛੱਤ ਹੋਵੇ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਹਾਲੇ ਵੀ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਪੱਕੇ ਮਕਾਨ ਨਹੀਂ ਹਨ ਇਸ ਲਈ ਸੰਸਥਾ ਵੱਲੋਂ ਆਪਣੀ ਮੁਹਿੰਮ ਤਹਿਤ ਅਜਿਹੇ ਪਰਿਵਾਰਾਂ ਲਈ ਘਰ ਬਣਾਉਣ ਦਾ ਕਾਰਜ ਜਾਰੀ ਰੱਖਿਆ ਜਾਵੇਗਾ ਤੇ ਸਾਡਾ ਟੀਚਾ ਹੈ ਕਿ ਹਰ ਪਰਿਵਾਰ ਕੋਲ ਆਪਣਾ ਪੱਕਾ ਮਕਾਨ ਹੋਵੇ।