ਨਵੀਂ ਦਿੱਲੀ, 9 ਅਗਸਤ 2023 – ਸੰਸਦ ਦੇ ਮਾਨਸੂਨ ਸੈਸ਼ਨ ‘ਚ ਬੇਭਰੋਸਗੀ ਮਤੇ ‘ਤੇ ਦੂਜੇ ਦਿਨ ਦੀ ਬਹਿਸ ਰਾਹੁਲ ਗਾਂਧੀ ਦੇ ਭਾਸ਼ਣ ਨਾਲ ਸ਼ੁਰੂ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ PM ਮੋਦੀ ਨੇ ਮਣੀਪੁਰ ਦੇ ਮੁੱਦੇ ‘ਤੇ ਸਿਰਫ ਮੌਨ ਧਾਰਿਆ ਹੋਇਆ ਹੈ।
ਅੱਗੇ ਰਾਹੁਲ ਨੇ ਮਣੀਪੁਰ ਦੇ ਮੁੱਦੇ ‘ਤੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ, ਪੀਐਮ ਮਨੀਪੁਰ ਨਹੀਂ ਗਏ। ਕਿਉਂਕਿ ਉਨ੍ਹਾਂ ਲਈ ਮਨੀਪੁਰ ਭਾਰਤ ਵਿੱਚ ਨਹੀਂ ਹੈ। ਰਾਹੁਲ ਨੇ ਕਿਹਾ, ਮਨੀਪੁਰ ‘ਚ ਭਾਰਤ ਦਾ ਕਤਲ ਹੋਇਆ ਹੈ। ਤੁਸੀਂ ਮਨੀਪੁਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਤੋੜ ਦਿੱਤਾ ਹੈ।

ਭਾਰਤ ਮਾਤਾ ਸਾਡੀ ਮਾਂ ਹੈ, BJP ਨੇ ਮਣੀਪੁਰ ਵਿੱਚ ਮੇਰੀ ਮਾਂ ਨੂੰ ਮਾਰਿਆ। ਫੌਜ ਇੱਕ ਦਿਨ ਵਿੱਚ ਉੱਥੇ ਸ਼ਾਂਤੀ ਲਿਆ ਸਕਦੀ ਹੈ। ਤੁਸੀਂ ਅਜਿਹਾ ਇਸ ਲਈ ਨਹੀਂ ਕਰ ਰਹੇ ਕਿਉਂਕਿ ਤੁਸੀਂ ਭਾਰਤ ਵਿੱਚ ਮਣੀਪੁਰ ਨੂੰ ਮਾਰਨਾ ਚਾਹੁੰਦੇ ਹੋ।
ਅੱਗੇ ਰਾਹੁਲ ਨੇ ਕਿਹਾ ਕਿ ਜੇ ਮੋਦੀ ਜੀ ਮਣੀਪੁਰ ਦੀ ਆਵਾਜ਼ ਨਹੀਂ ਸੁਣਦੇ, ਆਪਣੇ ਦਿਲ ਦੀ ਆਵਾਜ਼ ਨਹੀਂ ਸੁਣਦੇ ਤਾਂ ਉਹ ਕਿਸ ਦੀ ਸੁਣਦੇ ਹਨ ? ਰਾਹੁਲ ਨੇ ਕਿਹਾ ਉਹ ਸਿਰਫ਼ ਦੋ ਵਿਅਕਤੀਆਂ ਦੀ ਆਵਾਜ਼ ਸੁਣਦੇ ਹਨ। ਰਾਵਣ ਦੋ ਲੋਕਾਂ ਨੂੰ ਸੁਣਦਾ ਸੀ – ਮੇਘਨਾਥ ਅਤੇ ਕੁੰਭਕਰਨ। ਇਸੇ ਤਰ੍ਹਾਂ ਮੋਦੀ ਜੀ ਅਮਿਤ ਸ਼ਾਹ ਅਤੇ ਅਡਾਨੀ ਦੀ ਗੱਲ ਸੁਣਦੇ ਹਨ।