ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਪਤੀ ਸ਼ੇਖਰ ਕੌਸ਼ਲ ਤੋਂ ਤਲਾਕ ਲੈ ਲਿਆ ਹੈ। ਮੈਂਡੀ ਤੱਖਰ ਅਤੇ ਉਸ ਦਾ ਪਤੀ ਵਿਆਹ ਤੋਂ ਦੋ ਸਾਲ ਬਾਅਦ ਵੱਖ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਜੋੜਾ ਆਪਣੀ ਮਰਜੀ ਨਾਲ ਵੱਖ ਹੋਇਆ ਹੈ। ਇਸ ਦੇ ਲਈ ਜੋੜੇ ਵੱਲੋਂ ਸਹਿਮਤੀ ਨਾਲ ਹੀ ਵੱਖ ਹੋਣ ਲਈ ਅਦਾਲਤ ‘ਚ ਅਰਜ਼ੀ ਦਿੱਤੀ ਹੋਈ ਸੀ। ਸ਼ੁੱਕਰਵਾਰ ਨੂੰ, ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਪਰਿਵਾਰਕ ਅਦਾਲਤ ਨੇ ਆਪਸੀ ਸਹਿਮਤੀ ਨਾਲ ਦਾਇਰ ਪਹਿਲੀ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ੁੱਕਰਵਾਰ ਨੂੰ, ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਵਿੱਚ ਪਰਿਵਾਰਕ ਅਦਾਲਤ ਦੇ ਸਾਹਮਣੇ ਦੋਵਾਂ ਧਿਰਾਂ ਦੁਆਰਾ ਇੱਕ ਸਾਂਝੀ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਨੇ ਪਟੀਸ਼ਨ ਨੂੰ ਸਵੀਕਾਰ ਕਰ ਲਿਆ, ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਅਤੇ ਪਹਿਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਵਕੀਲ ਈਸ਼ਾਨ ਮੁਖਰਜੀ ਨੇ ਵੱਖ ਹੋਣ ਦੀਆਂ ਸ਼ਰਤਾਂ ਜਾਂ ਸਮਝੌਤੇ ਦੇ ਵੇਰਵਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਮਝੌਤੇ ਨਾਲ ਸਬੰਧਤ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਹੈ।

ਮੈਂਡੀ ਤੱਖਰ ਨੇ 13 ਫਰਵਰੀ, 2024 ਨੂੰ ਇਕ ਜਿਮ ਟ੍ਰੇਨਰ ਅਤੇ ਸੀ.ਈ.ਓ. ਨਾਲ ਵਿਆਹ ਕੀਤਾ। ਮੈਂਡੀ ਤੱਖਰ ਦੇ ਪਤੀ ਦਾ ਨਾਲ ਸ਼ੇਖਰ ਕੌਸ਼ਲ ਸੀ। ਵਿਆਹ ਹਿੰਦੂ ਅਤੇ ਸਿੱਖ ਦੋਵਾਂ ਰਸਮਾਂ ਨਾਲ ਹੋਇਆ ਸੀ। ਦੋਵੇਂ ਜਣੇ ਪਿਛਲੇ ਸਾਲ ਤੋਂ ਉਹ ਵੱਖਰੇ ਰਹਿ ਰਹੇ ਹਨ।