ਦਾ ਐਡੀਟਰ ਨਿਊਜ਼, ਸਮਰਾਲਾ —— ਅੱਜ ਸਵੇਰੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਅਚਾਨਕ ਪਲਟ ਗਈ। ਬੱਸ ‘ਚ 40 ਦੇ ਕਰੀਬ ਸਵਾਰੀਆਂ ਸਨ ਤੇ ਬੱਸ ਪਲਟਦੇ ਹੀ ਸਵਾਰੀਆਂ ‘ਚ ਚੀਕ ਚਿਹਾੜਾ ਮਚ ਗਿਆ। ਬੱਸ ਪਲਟਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਅਤੇ ਲੋਕਾਂ ਦੀ ਮਦਦ ਨਾਲ ਪਲਟੀ ਹੋਈ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ।
ਇਸ ਹਾਦਸੇ ਵਿੱਚ ਦੋ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ। ਬੱਸ ‘ਚ ਸਵਾਰ ਜ਼ਿਆਦਾਤਰ ਸਵਾਰੀਆਂ ਦਾ ਬਚਾਅ ਰਿਹਾ ਜਦ ਕਿ ਕਈਆਂ ਨੂੰ ਮਮੂਲੀ ਸੱਟਾਂ ਲੱਗੀਆਂ ਹਨ।

ਮੌਕੇ ‘ਤੇ ਬੱਸ ਦੇ ਸਟਾਫ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਚਲਦੀ ਬੱਸ ਦੇ ਪਟੇ ਟੁੱਟਣ ਕਰਨ ਬਸ ਇੱਕਦਮ ਬੇਕਾਬੂ ਹੋ ਗਈ ਤੇ ਪਲਟ ਗਈ। ਇਹ ਬੱਸ ਜਿਵੇਂ ਹੀ ਇਹ ਮੇਨ ਹਾਈਵੇ ਤੋਂ ਸਮਰਾਲਾ ਸ਼ਹਿਰ ਨੂੰ ਐਂਟਰ ਕਰਨ ਲੱਗੀ ਤਾਂ ਉਸੇ ਵੇਲੇ ਹੀ ਪਲਟ ਗਈ।