– ਪਿੰਡ ਮੰਨਣ ਵਿੱਚ ਨੌਜਵਾਨਾਂ ਵੱਲੋਂ ਅਕਾਲੀ ਦਲ ਵਿੱਚ ਸ਼ਮੂਲੀਅਤ
ਦਾ ਐਡੀਟਰ ਨਿਊਜ, ਹੁਸ਼ਿਆਰਪੁਰ ——– ਸੂਬਾ ਵਾਸੀ ਜਾਣ ਚੁੱਕੇ ਹਨ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਤੇ ਇਸੇ ਕਾਰਨ ਰੋਜਾਨਾ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਰਹੇ ਹਨ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਤੇ ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਪਿੰਡ ਮੰਨਣ ਵਿੱਖੇ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਕਰਨ ਸਮੇਂ ਕੀਤਾ।

ਲਾਲੀ ਬਾਜਵਾ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਸੱਤਾ ਦੀ ਦੁਰਵਰਤੋ ਕਰਕੇ ਲੋਕ ਸਭਾ ਦੀ ਚੋਣ ਜਿੱਤਣਾ ਚਾਹੁੰਦੀ ਹੈ ਲੇਕਿਨ ਪੰਜਾਬ ਦੇ ਲੋਕ ਇਨ੍ਹਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਰੋਡ ਸ਼ੋ ਤਾਂ ਜਰੂਰ ਕਰ ਰਹੇ ਹਨ ਲੇਕਿਨ ਇਸ ਦੌਰਾਨ ਆਮ ਲੋਕਾਂ ਤੋਂ ਦੂਰੀ ਬਣਾ ਕੇ ਲੰਘ ਰਹੇ ਹਨ ਤਾਂ ਜੋ ਕਿਸੇ ਦੇ ਪੁੱਛੇ ਸਵਾਲ ਦਾ ਜਵਾਬ ਨਾ ਦੇਣਾ ਪਵੇ ਜਦੋਂ ਕਿ ਇਹੀ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾ ਖੁਦ ਨੂੰ ਆਮ ਘਰਾਂ ਦਾ ਮੁੰਡਾ ਦੱਸਦਾ ਰਿਹਾ ਹੈ ਪਰ ਹੁਣ ਇਨ੍ਹਾਂ ਨੂੰ ਆਮ ਲੋਕ ਚੰਗੇ ਨਹੀਂ ਲੱਗ ਰਹੇ। ਲਾਲੀ ਬਾਜਵਾ ਨੇ ਕਿਹਾ ਕਿ ਇਸ ਚੋਣ ਵਿੱਚ ਅਕਾਲੀ ਦਲ ਜ਼ਬਰਦਸਤ ਵਾਪਸੀ ਕਰੇਗਾ। ਇਸ ਮੌਕੇ ਸੰਜੀਵ ਤਲਵਾੜ, ਜਸਵਿੰਦਰ ਸਿੰਘ ਜੁਗਨੂੰ, ਪਰਮਿੰਦਰ ਸਿੰਘ ਢੋਲਣਵਾਲ, ਜੀਤ ਸਿੰਘ ਮੰਨਣ, ਜਸਵਿੰਦਰ ਸਿੰਘ ਬਸੀ ਹਸਤ ਖਾ ਆਦਿ ਵੀ ਮੌਜੂਦ ਸਨ।