ਦਾ ਐਡੀਟਰ ਨਿਊਜ਼, ਬੱਸੀ ਪਠਾਣਾ ——— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਪਾਰਟੀ ਦੇ ਕੌਮੀ ਜਨਰਲ ਸੈਕਰੇਟਰੀ ਗੁਰਜੀਤ ਸਿੰਘ ਤਲਵੰਡੀ ਨੂੰ ਐਮ ਐਲ ਏ ਹਲਕਾ ਬੱਸੀ ਪਠਾਣਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਗੁਰਜੀਤ ਸਿੰਘ ਤਲਵੰਡੀ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤਰੇ ਅਤੇ ਫਤਿਹਗੜ੍ਹ ਸਾਹਿਬ ਦੇ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੰਤਰੀ ਸਰਦਾਰ ਰਣਧੀਰ ਸਿੰਘ ਚੀਮਾ ਦੇ ਪੋਤਰੇ ਹਨ।
ਇਸ ਨਵੀਂ ਨਿਯੁਕਤੀ ਤੇ ਜਿੱਥੇ ਟਕਸਾਲੀ ਅਕਾਲੀ ਅਕਾਲੀ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਉਥੇ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਕੈਂਡੀਡੇਟ ਬਿਕਰਮਜੀਤ ਖ਼ਾਲਸਾ ਅਤੇ ਹਲਕਾ ਬੱਸੀ ਪਠਾਣਾ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਤਲਵੰਡੀ ਦੀ ਨਿਯੁਕਤੀ ਤੇ ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਧੰਨਵਾਦ ਕੀਤਾ। ਕਾਬਿਲ ਜ਼ਿਕਰ ਹੈ ਕੀ ਆਪ ਸਰਕਾਰ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਸੀ ਉਹਦੋਂ ਤਲਵੰਡੀ ਵੱਲੋਂ ਪੰਜਾਬ ਹਾਈ ਕੋਰਟ ਵਿਚ PIL ਪਾ ਕੇ ਸਰਕਾਰ ਨੂੰ ਆਵਦਾ ਫ਼ੈਸਲਾ ਵਾਪਿਸ ਲੈਣ ਨੂੰ ਮਜਬੂਰ ਕੀਤਾ ਗਿਆ ਸੀ ਅਤੇ ਪੰਜਾਬ ਦੀਆਂ 12746 ਪੰਚਾਇਤਾਂ ਬਹਾਲ ਹੋਈਆਂ ਸਨ ।