ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਹੋਰ ਸੂਬਿਆਂ ‘ਚ ਵੀ ਆਪਣੀ ਸਰਕਾਰ ਬਣਾਉਣ ਦੇ ਲਈ ਪੰਜਾਬ ਦੇ ਨਾਂਅ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸ ਬਾਰੇ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਝੂਠੇ ਟਵੀਟਾਂ ਦੀ ਪੋਲ ਖੋਲ੍ਹਦਿਆਂ ਐਕਸ ‘ਤੇ ਬੈਕ ਟੂ ਬੈਕ ਟਵੀਟ ਕੀਤੇ ਹਨ, ਕਿ 21 ਅਕਤੂਬਰ 2022 ਨੂੰ ਦੀਵਾਲੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਐਲਾਨ ਕੀਤਾ ਸੀ ਕਿ ਉਹ ਪੰਜਾਬ ‘ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਜਾ ਰਹੇ ਹਨ, ਮਜੀਠੀਆਂ ਨੇ ਕਿਹਾ ਕਿ ਭਗਵੰਤ ਮਾਨ ਦੇ ਇਸ ਦਾਅਵੇ ਨੂੰ ਡੇਢ ਸਾਲ ਤੋਂ ਉੱਪਰ ਸਮਾਂ ਬੀਤ ਚੁੱਕਿਆ ਹੈ ਪਰ ਪੰਜਾਬ ‘ਚ ਅਜੇ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਹੋਈ। ਇਸ ਸੰਬੰਧੀ ਅਰਵਿੰਦ ਕੇਜਰੀਵਾਲ ਨੇ ਖੁਦ ਟਵੀਟ ਕਰਕੇ ਪੰਜਾਬ ਸਰਕਾਰ ਦੇ ਇਸ ਫੈਸਲੇ ਲਈ ਮੁੱਖ ਮੰਤਰੀ ਮਾਨ ਨੂੰ ਵਧਾਈ ਵੀ ਦਿੱਤੀ ਸੀ।
♦️Tweet 4 ♦️
21 October 2022@ArvindKejriwal ਜੀ ਵਧਾਈ ਦੇ ਰਹੇ ਨੇ ਕਿ ops ਬਹਾਲ , ਨਾਲ ਹੀ HP ਤੇ GUJRAT ਤੋਂ ਮੌਕਾ ਮੰਗ ਰਹੇ ਨੇ !
ਸਵਾਲ ਉਹੀ @BhagwantMann ਪਲਟੂਰਾਮ ਕਿੱਥੇ ਹੈ OPS ਬਹਾਲ ??
ਪੰਜਾਬੀਆਂ ਦੇ ਪੈਸੇ ਦੀ ਗਲਤ ਵਰਤੋਂ ਕਰੋੜਾਂ ਦੀ ADVERTISEMENT ਕਰਕੇ RESULT .ZERO ! pic.twitter.com/405DHcBnwo— Bikram Singh Majithia (@bsmajithia) March 4, 2024

Tweet 3
❗️21 October 2022❗️@BhagwantMann ਪਲਟੂਰਾਮ ਜੀ ਨੇ ਦੀਵਾਲੀ ਦਾ ਬਹੁਤ ਵੱਡਾ ਤੋਹਫ਼ਾ ਦਿੱਤਾ ਸੀ ਕਿ OPS (ਪੁਰਾਣੀ ਪੈਨਸ਼ਨ ਸਕੀਮ ) ਬਹਾਲ !!
ਅੱਜ ਹੋ ਗਈ 4 March 2024 ਕਿੱਥੇ ਹੈ OPS ਬਹਾਲ @BhagwantMann ??
ਕਿੱਥੇ ਹੈ ਤੋਹਫ਼ਾ ?? #ops @ArvindKejriwal
OPS ਅਜੇ ਤੱਕ ਬਹਾਲ ਨਹੀ ਬੱਸ ਮਸ਼ਹੂਰੀਆਂ ਚੱਲ ਰਹੀਆਂ !! pic.twitter.com/SiwFkLz4qL— Bikram Singh Majithia (@bsmajithia) March 4, 2024
ਬਿਕਰਮ ਮਜੀਠੀਆਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਦੇ ਝੂਠ ਦਾ ਪਰਦਾਫਾਸ਼ ਕਰਦਿਆਂ, ਇਸ ਸੰਬੰਧੀ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਕੀਤੇ ਗਏ ਟਵੀਟ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਗਾਤਾਰ ਟਵੀਟ ਕੀਤੇ ਹਨ ਕਿ ਕਿਵੇਂ ਇਹ ਇਹ ਦੋਵੇਂ ਮੁੱਖ ਮੰਤਰੀਆਂ ਵੱਲੋਂ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਮੰਗੀਆਂ ਜਾ ਰਹੀਆਂ, ਟਵੀਟਾਂ ‘ਚ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਪੰਜਾਬ ‘ਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋ ਗਈ ਹੈ ਅਤੇ ਇਸ ਜ਼ਰੀਏ ਉਹ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੇ ਲੋਕਾਂ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਨਾਂਅ ‘ਤੇ ਵੋਟਾਂ ਮੰਗ ਰਹੇ ਹਨ। ਪਰ ਇਸ ਦੌਰਾਨ ਮਜੀਠੀਆਂ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਸਵਾਲ ਕੀਤਾ ਕਿ ਉਹ ਦੱਸ ਸਕਦੇ ਹਨ ਕਿ ਪੰਜਾਬ ‘ਚ ਪੁਰਾਣੀ ਪੈਨਸ਼ਨ ਸਕੀਮ ਕਦੋਂ ਤੋਂ ਲਾਗੂ ਕੀਤੀ ਗਈ ਹੈ, ਕਿਸ ਕਰਮਚਾਰੀ ਨੂੰ ਇਸਦਾ ਲਾਭ ਮਿਲ ਰਿਹਾ ਹੈ।
ਅੱਗੇ ਉਨ੍ਹਾਂ ਨੇ ਇਸ ਸਬੰਧੀ ਆਮ ਆਦਮੀ ਪਾਰਟੀ ਦੀ ਇੱਕ ਵੀਡੀਓ ਵੀ ਟਵੀਟ ਕੀਤੀ ਹੈ ਜਿਸ ‘ਚ ਉਹ ਖੁਦ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ ਹਨ। 24 ਅਗਸਤ 2021 ਨੂੰ CPF ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਰੈਲੀ ਚ ਹਰਪਾਲ ਚੀਮਾ ਖੁਦ ਬੈਨਰ ਹੱਥ ਚ ਫੜ ਕੇ ਬੈਠੇ ਸੀ। ਅੱਗੇ ਮਜੀਠੀਆ ਨੇ ਕਿਹਾ ਕਿ ਦੋਵੇਂ ਮੁੱਖ ਮੰਤਰੀ ਜਿੰਨੀ ਮਸ਼ਹੂਰੀ ਕਰ ਰਹੇ ਹਨ, ਪਰ ਉਸ ਮਸ਼ਹੂਰੀ ਦਾ ਨਤੀਜਾ ਸਿਫ਼ਰ ਨਿੱਕਲ ਰਿਹਾ ਹੈ।
👉ਸਰਕਾਰ ਬਣਨ ਤੋਂ ਪਹਿਲਾਂ AAP ਦੇ ਰੰਗ ! ( 24 August 2021)
👉ਸ਼ੌਕ ਨਹੀ ਮਜਬੂਰੀ ਹੈ !
ਪੁਰਾਣੀ ਪੈਨਸ਼ਨ ਜ਼ਰੂਰੀ ਹੈ !
👉ਇਹੀ ਬੈਨਰ ਹੱਥ ਚ ਫੜ ਕੇ 24 August 2021 ਨੂੰ CPF ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਰੈਲੀ ਚ @HarpalCheemaMLA ਤੁਸੀਂ ਬੈਠੇ ਸੀ !
ਕਿਤੇ ਭੁੱਲ ਤਾਂ ਨਹੀ ਗਏ ??
ਹੁਣ ਤਾਂ ਸਰਕਾਰ ਵੀ ਤੁਹਾਡੀ ਹੈ… pic.twitter.com/1r9jpd0WE7— Bikram Singh Majithia (@bsmajithia) March 4, 2024
👉ਸਰਕਾਰ ਬਣਨ ਤੋਂ ਬਾਅਦ ਬਦਲਾਵ ਦੇ ਰੰਗ ਤੇ ਮਸ਼ਹੂਰੀਆਂ ❗️(19 sep 2022) ❗️
ਪਲਟੂਰਾਮ @BhagwantMann ਦਾ ਟਵੀਟ ਅਤੇ ਉਸ ਤੇ @ArvindKejriwal ਦਾ retweet !!
WOW ! A great decision !! @ArvindKejriwal ਕਿੱਥੇ ਹੈ great decision??
ਇਹ ਨੇ ਪਲਟੂਰਾਮ ਤੇ ਸ਼ੇਖ਼ਚਿਲੀ !!!
ਅਜੇ ਤੱਕ OPS ਬਹਾਲ ਹੀ ਨਹੀਂ ਕੀਤੀ !! #ops… pic.twitter.com/9n5n5B9Bhi— Bikram Singh Majithia (@bsmajithia) March 4, 2024
ਮਜੀਠੀਆਂ ਨੇ ਅੱਗੇ ਕਿਹਾ ਕਿ “ਹੁਣ ਤਾਂ ਸਰਕਾਰ ਵੀ ਤੁਹਾਡੀ ਹੈ ਫਿਰ OPS (ਪੁਰਾਣੀ ਪੈਨਸ਼ਨ ਸਕੀਮ ) ਬਹਾਲ ਕਿਉਂ ਨਹੀਂ ਕਰਦੇ ?? ਕੱਲ੍ਹ 5 ਮਾਰਚ ਨੂੰ ਤੁਸੀਂ ਵਿਧਾਨ ਸਭਾ ਚ ਬਜਟ ਪੇਸ਼ ਕਰ ਰਹੇ ਹੋ ਆਸ ਹੈ ਕਿ ਕੱਲ ਨੂੰ OPS ਸਕੀਮ ਬਹਾਲ ਹੋਵੇਗੀ।”
Tweet 7
18 November 2022 ਕੈਬਨਿਟ ਮੀਟਿੰਗ ਚ ਨੋਟੀਫਿਕੇਸ਼ਨ ਜਾਰੀ।
ਫਿਰ ਵੀ ਅਜੇ ਤੱਕ OPS (ਪੁਰਾਣੀ ਪੈਨਸ਼ਨ ਸਕੀਮ) ਲਾਗੂ ਕਿਉਂ ਨਹੀਂ ??
ਕਿਉਂ ਕਿ ਸਰਕਾਰ ਨੇ SOP ਜਾਰੀ ਹੀ ਨਹੀ ਕੀਤਾ।ਨਵੀ ਭਰਤੀ NPS ( ਨਵੀਂ ਪੈਨਸ਼ਨ ਸਕੀਮ ) ਅਧੀਨ ਕੀਤੀ।
।👉 @BhagwantMann ਪਲਟੂਰਾਮ ਜੀ ਮੁਲਾਜ਼ਮਾਂ ਦੀ OPS ਦੀ ਬਹਾਲੀ ਕਰੋ ਨਾਂਹ ਕਿ… pic.twitter.com/OFB8BMxbYk
— Bikram Singh Majithia (@bsmajithia) March 4, 2024
Tweet 6
♦️21 October 2022♦️
ਨੂੰ 3 ਕੈਬਨਿਟ ਮੰਤਰੀਆਂ ਨੇ OPS ਬਹਾਲੀ ਤੇ ਪ੍ਰੈਸ ਕਾਨਫਰੰਸ ਕੀਤੀ। @AroraAmanSunam
Kuldip Singh Dhaliwal
Harbhajan Singh eto
ਕੀ ਹੈ ਕੋਈ ਜਵਾਬ ??
ਆਸ ਹੈ ਕਿ ਵਿਧਾਨ ਸਭਾ ਚ OPS ਦੀ ਬਹਾਲੀ ਦੀ ਮੰਗ ਰੱਖੋਗੇ।
👉ਮਸ਼ਹੂਰੀਆਂ ਛੱਡੋ ਕੰਮ ਕਰੋ। pic.twitter.com/fxNh9th3FW— Bikram Singh Majithia (@bsmajithia) March 4, 2024