ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਿੱਲੀ ਨੂੰ ਜਾ ਰਹੇ ਹਰਿਆਣਾ ਦੇ ਬਾਰਡਰਾਂ ‘ਤੇ ਬੈਠੇ ਪੰਜਾਬ ਦੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਵੱਲੋਂ ਕੀਤਾ ਜਾ ਰਹੇ ਅਤਿਆਚਾਰ ਅਤੇ ਉਸ ਦੇ ਜਵਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਹਰਿਆਣਾ ਪੁਲਿਸ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਥੋਂ ਤਕ ਕਿ ਖੁਦ ਮਾਨ ਸਰਕਾਰ ਦੇ ਵਜ਼ੀਰ ਡਾ. ਬਲਬੀਰ ਸਿੰਘ ਇਹ ਕਬੂਲ ਕਰ ਚੁੱਕੇ ਹਨ ਕਿ ਹੁਣ ਤੱਕ ਹਰਿਆਣਾ ਪੁਲਿਸ ਦੇ ਜ਼ਬਰ ‘ਚ ਪੰਜਾਬ ਦੇ ਕਰੀਬ 250 ਤੋਂ ਵੱਧ ਕਿਸਾਨ ਜ਼ਖਮੀ ਹੋ ਚੁੱਕੇ ਹਨ, 45 ਕਿਸਾਨਾਂ ਦੀਆਂ ਅੱਖਾਂ ਤੇ ਸੱਟ ਲੱਗੀ ਹੈ, ਜਿਨ੍ਹਾਂ ‘ਚ 20 ਸੀਰੀਅਸ ਜ਼ਖਮੀ ਹਨ !

👉ਭਗਵੰਤ ਮਾਨ ਤੁਹਾਡੇ ਵਜ਼ੀਰ ਦੀ ਖ਼ਬਰ ਲੱਗੀ ਕਿ
👉250 ਤੋ ਵੱਧ ਕਿਸਾਨ ਜ਼ਖਮੀ❗️
👉45 ਕਿਸਾਨਾਂ ਦੀਆਂ ਅੱਖਾਂ ਤੇ ਸੱਟ
👉20 ਸੀਰੀਅਸ ਜ਼ਖਮੀ !
👉13 ਤਾਰੀਖ ਤੋਂ ਇਹ ਸਭ ਚੱਲ ਰਿਹਾ।
👉ਅੰਧਾ ਧੁੰਧ ਫਾਇਰਿੰਗ❗️
👉ਅੱਥਰੂ ਗੈਸ ਦੇ ਗੋਲੇ ❗️
👉ਰਬੜ ਦੀਆਂ ਗੋਲੀਆਂ ❗️
👉ਸਿੱਧੇ ਫਾਇਰ ❗️
ਜਾਨੀ , ਮਾਲੀ ਨੁਕਸਾਨ ❗️
ਹਰ ਤਰਾਂ ਦਾ ਨੁਕਸਾਨ… pic.twitter.com/yQ6tZRepne— Bikram Singh Majithia (@bsmajithia) February 24, 2024
ਇਹ ਸਭ ਕੁੱਝ 13 ਤਾਰੀਕ ਤੋਂ ਚੱਲ ਰਿਹਾ ਹੈ। ਕਿਸਾਨਾਂ ‘ਤੇ ਅਤਿਆਚਾਰ ਕੀਤੇ ਜਾ ਰਹੇ ਹਨ, ਉਨ੍ਹਾਂ ਨੇ ਰਬੜ ਦੀਆਂ ਗੋਲੀਆਂ, ਅਥਰੂ ਗੈਸ ਦੇ ਗੋਲਿਆਂ ਨਾਲ ਅੰਧਾ ਧੁੰਧ ਫਾਇਰਿੰਗ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਸਿੱਧੀਆਂ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹਨ, ਇਥੋਂ ਤੱਕ ਕਿ ਇਕ ਨੌਜਵਾਨ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ, ਉਸ ਨੂੰ ਪੰਜਾਬ ਦੀ ਧਰਤੀ ‘ਤੇ ਗੋਲੀ ਮਾਰੀ ਗਈ ਹੈ, ਜੇ ਉਹ ਹਰਿਆਣਾ ਦੀ ਧਰਤੀ ‘ਤੇ ਹੁੰਦਾ ਤਾਂ ਉਸ ਦੇ ਸਿਰ ਦੇ ਪਿੱਛੇ ਗੋਲੀ ਨਾ ਲੱਗਦੀ। ਕਈ ਦਿਨ ਹੋ ਚੁੱਕੇ ਹਨ, ਕੋਈ ਪਰਚਾ ਦਰਜ ਕਰਨਾ ਤਾਂ ਦੂਰ ਦੀ ਗੱਲ, ਅਜੇ ਤੱਕ ਉਸ ਨੌਜਵਾਨ ਦਾ ਪੋਸਟ ਮਾਰਟਮ ਤੱਕ ਨਹੀਂ ਹੋਇਆ।
ਉਥੇ ਹੀ ਇੱਕ ਹੋਰ ਨੌਜਵਾਨ ਪ੍ਰਿਤਪਾਲ ਸਿੰਘ ਬਾਰੇ ਪਤਾ ਲੱਗਿਆ ਹੈ ਜਿਸ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਅਤੇ ਉਸ ‘ਤੇ ਤਸ਼ੱਦਦ ਕੀਤਾ ਗਿਆ ਅਤੇ ਉਹ ਹਸਪਤਾਲ ‘ਚ ਭਰਤੀ ਹੈ, ਇਥੋਂ ਤੱਕ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਧਰਤੀ ‘ਤੇ ਆ ਕੇ ਹਰ ਤਰ੍ਹਾਂ ਦਾ ਨੁਕਸਾਨ ਕੀਤਾ ਗਿਆ। ਤੁਹਾਡੇ ਆਪਣੇ ਮੰਤਰੀ ਨੇ ਸਭ ਕਬੂਲ ਕੀਤਾ ਹੈ, 10 ਦਿਨ ਹੋ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਜੀ ਪਰ ਥੋਡੇ ਵੱਲੋਂ, ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜੇ ਤੁਸੀਂ ਪੰਜਾਬੀਆਂ ਬਚਾਅ ਨਹੀ ਸਕਦੇ ? ਤਾਂ ਤੁਹਾਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ।