ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਕਾਂਗਰਸੀ ਸੁਖਪਾਲ ਖਹਿਰਾ ਨੇ ਐਕਸ ‘ਤੇ ਟਵੀਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਿ ਉਹ ਹਨ ਦੇ ਅਧਿਕਾਰੀਆਂ ‘ਤੇ ਪੰਜਾਬ ਹਿੱਸੇ ‘ਤੇ ਕਿਸਾਨਾਂ ਨਾਲ ਕੀਤੇ ਜ਼ਬਰ ਖਿਲਾਫ ਐਫਆਈਆਰ ਦਰਜ ਕਰਨ। ਇਸ ਜ਼ਬਰ ‘ਚ ਕਿਸਾਨਾਂ ਸਮੇਤ ਕਈ ਸੀਨੀਅਰ ਪੱਤਰਕਾਰ ਵੀ ਜ਼ਖਮੀ ਹੋਏ ਹਨ।
ਖਹਿਰਾ ਕੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਪੀਲ ਕਰਦੇ ਹਨ ਕਿ “ਕਿਸਾਨ ਪ੍ਰੋਟੈਸਟ 2024 ‘ਤੇ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਸਮੇਤ ਕਈਆਂ ਨੂੰ ਜ਼ਖਮੀ ਕਰਨ ਦੇ ਨਾਲ-ਨਾਲ ਪੰਜਾਬ ਦੇ ਖੇਤਰ ‘ਚ ਘੁਸਪੈਠ ਕਰਨ ਲਈ ਜ਼ਿੰਮੇਵਾਰ ਹਰਿਆਣਾ ਪੁਲਿਸ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ ਕਿਉਂਕਿ ਇਹ ਸਾਡੀ ਖੁਦਮੁਖਤਿਆਰੀ ‘ਤੇ ਹਮਲਾ ਹੈ। ਆਮ ਆਦਮੀ ਪਾਰਟੀ ਲਈ ਇਹ ਇਮਤਿਹਾਨ ਹੈ ਕਿ ਉਹ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਖੜ੍ਹੀ ਹੈ ਜਾਂ ਭਾਜਪਾ ਨਾਲ”
I urge @BhagwantMann to register Fir against Haryana police officers responsible for throwing tear gas shells thru drones upon #FarmerProtest2024 and firing rubber bullets injuring many including journalist Neel Bhalinder Singh apart from intruding into Punjab territory bcoz this… pic.twitter.com/Df5AWY2Erl
— Sukhpal Singh Khaira (@SukhpalKhaira) February 13, 2024