ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ‘ਚ ਇੱਕ ਹੋਰ ਵਾਧਾ ਉਸ ਸਮੇਂ ਹੋ ਗਿਆ ਜਦੋਂ ਦਿੱਲੀ ਦੀ ਇੱਕ ਅਦਾਲਤ ਨੇ ਈ ਡੀ ਦੀ ਕੰਪਲੇਂਟ ‘ਤੇ ਇੱਕ ਨਵੇਂ ਕੇਸ ‘ਚ ਦੋਸ਼ੀ ਬਣਾਉਂਦਿਆਂ 17 ਫਰਵਰੀ ‘ਚ ਅਦਾਲਤ ‘ਚ ਤਲਬ ਕਰ ਲਿਆ ਹੈ। ਹੁਣ ਅਰਵਿੰਦ ਕੇਜਰੀਵਾਲ ‘ਤੇ ਆਈ ਪੀ ਸੀ ਦੀ ਧਾਰਾ 174 ਤਹਿਤ ਇਹ ਇੱਕ ਹੋਰ ਨਵਾਂ ਕੇਸ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ‘ਚ ਇਸ ਗੱਲ ਦੀ ਚਰਚਾ ਛਿੜੀ ਹੋਈ ਸੀ ਕਿ ਈ ਡੀ ਦੇ 5 ਵਾਰ ਸੰਮਨ ਜਾਰੀ ਕਰਨ ਦੇ ਬਾਅਦ ਵੀ ਕੇਜਰੀਵਾਲ ਪੇਸ਼ ਨਹੀਂ ਹੋਏ ਅਤੇ ਉਹ ਅਦਾਲਤ ਵਿੱਚ ਵਾਰੰਟ ਲੈਣ ਲਈ ਪੁੱਜੀ ਹੈ। ਜਦਕਿ ਦਿੱਲੀ ਦੀ ਮੈਟਰੋਪੋਲੋਟਿਨ ਜੱਜ ਦਿਵਿਆ ਮਲਹੋਤਰਾ ਦੇ ਤਾਜ਼ਾ ਆਏ ਹੁਕਮਾਂ ‘ਚ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਈ ਡੀ ਨੇ ਅਦਾਲਤ ‘ਚ ਇੱਕ ਨਵੀਂ ਸ਼ਿਕਾਇਤ ਦਾਇਰ ਕੀਤੀ ਹੈ ਜਿਸ ‘ਚ ਅਰਵਿੰਦ ਕੇਜਰੀਵਾਲ ‘ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੂੰ ਈ ਡੀ ਦੇ ਉਨ੍ਹਾਂ ਅਧਿਕਾਰੀਆਂ ਵੱਲੋਂ ਸੰਮਨ ਕੀਤਾ ਗਿਆ ਸੀ ਜਿਨ੍ਹਾਂ ਪਾਸ ਮੈਜਿਸਟ੍ਰੇਟ ਦੀ ਪਾਵਰ ਸੀ ਅਤੇ ਜਦ ਉਸ ਅਧਿਕਾਰੀ ਵੱਲੋਂ ਕਿਸੇ ਨੂੰ ਵੀ ਸੰਮਨ ਜਾਰੀ ਕੀਤੇ ਜਾਂਦੇ ਹਨ ਤਾਂ ਉਸ ਦਾ ਪੇਸ਼ ਹੋਣਾ ਲਾਜ਼ਮੀ ਹੁੰਦਾ ਹੈ ਅਤੇ ਪੰਜ ਵਾਰੀ ਨਾ ਪੇਸ਼ ਹੋ ਕੇ ਕੇਜਰੀਵਾਲ ਨੇ ਆਪਣੇ ਆਪ ਨੂੰ ਆਈ ਪੀ ਸੀ ਦੀ ਧਾਰਾ 174 ਉਲੰਘਣਾ ਦਾ ਦੋਸ਼ੀ ਬਣਾ ਲਿਆ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਈ ਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜ ਵਾਰ ਸੰਮਨ ਕੀਤਾ ਗਿਆ ਸੀ ਪਰ ਉਹ ਈ ਡੀ ਸਾਹਮਣੇ ਪੇਸ਼ ਹੀ ਹੋਏ, ਜਿਸ ‘ਤੇ ਈ ਡੀ ਨੇ ਦਿੱਲੀ ਦੀ ਇੱਕ ਅਦਾਲਤ ਚ ਸ਼ਿਕਾਇਤ ਕੀਤੀ ਸੀ ਕਿ ਇਨ੍ਹਾਂ ਨੇ ਆਈ ਪੀ ਸੀ ਈ ਧਾਰਾ 174 ਦੀ ਉਲੰਘਣਾ ਕੀਤੀ ਹੈ ਅਤੇ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜੇਕਰ ਅਦਾਲਤ ‘ਚ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਇਸ ਮਾਮਲੇ ‘ਚ ਇੱਕ ਮਹੀਨੇ ਦੀ ਸਜ਼ਾ ਹੋ ਸਕਦੀ ਹੈ।