ਦਾ ਐਡੀਟਰ ਨਿਊਜ਼, ਜਲੰਧਰ —- ਕਾਮੇਡੀ ਰਾਹੀਂ ਦਰਸ਼ਕਾਂ ‘ਚ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਜਲੰਧਰ ਪਹੁੰਚੇ। ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ‘ਹਾਰਟ ਅਟੈਕ ਦੇਸੀ-ਘਿਓ ਪਰਾਠੇ’ ਦਾ ਆਨੰਦ ਲਿਆ। ਕਪਿਲ ਸ਼ਰਮਾ ਦਾ ਸਹੁਰਾ ਘਰ ਵੀ ਜਲੰਧਰ ‘ਚ ਹੈ। ਉਸ ਦੇ ਨਾਲ 5 ਗੱਡੀਆਂ ਸਨ।
ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੰਬਈ ‘ਚ ਸੋਸ਼ਲ ਮੀਡੀਆ ‘ਤੇ ‘ਦੇਸੀ-ਘੀ ਹਾਰਟ ਅਟੈਕ ਵਾਲੇ ਪਰਾਠੇ’ ਦੀ ਵੀਡੀਓ ਦੇਖੀ ਸੀ। ਇਸ ਤੋਂ ਬਾਅਦ ਉਸ ਨੂੰ ਵੀਰ ਦਵਿੰਦਰ ਤੋਂ ਪਰਾਂਠੇ ਖਾਣ ਦੀ ਇੱਛਾ ਹੋਈ। ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਕਾਰ ‘ਚ ਬੈਠ ਕੇ ਪਰਾਠਾ ਖਾਧਾ ਅਤੇ ਫਿਰ ਸੜਕ ‘ਤੇ ਖੜ੍ਹੇ ਹੋ ਕੇ ਚਾਹ ਪੀਤੀ। ਕਪਿਲ ਨੇ ਵੀਰ ਦਵਿੰਦਰ ਦੇ ਪਰਾਂਠੇ ਦੀ ਵੀ ਖੂਬ ਤਾਰੀਫ ਕੀਤੀ।
ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਮਾਡਲ ਟਾਊਨ ‘ਚ ਵੀਰ ਦਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਰਾਤ ਨੂੰ ਦੇਸੀ-ਘਿਓ ਦੇ ਪਰਾਠੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਲੋਕਾਂ ਨੇ ਉਸ ਦੇ ਪਰਾਂਠੇ ਨੂੰ ਇੰਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਰਾਤ ਨੂੰ ਵੱਡੀ ਗਿਣਤੀ ‘ਚ ਲੋਕ ਵੀਰ ਦਵਿੰਦਰ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਉਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਹਾਰਟ ਅਟੈਕ ਪਰੋਠੇ ਬਣਾਉਣ ਵਾਲਾ ਕਿਹਾ ਜਾਣ ਲੱਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰ ਦਵਿੰਦਰ ਮਾਡਲ ਟਾਊਨ ਵਿੱਚ ਹੀ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਪਰ ਫਿਰ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਆਪਣਾ ਕੰਮ ਸ਼ੁਰੂ ਕਰਨ ਤੋਂ ਬਾਅਦ, ਇੱਕ ਫੂਡ ਬਲੌਗਰ ਨੇ ਉਸਦੀ ਵੀਡੀਓ ਬਣਾਈ, ਜੋ ਵਾਇਰਲ ਵੀ ਹੋ ਗਈ। ਜਿਸ ਤੋਂ ਬਾਅਦ ਉਹ ਸ਼ਹਿਰ ‘ਚ ਕਾਫੀ ਮਸ਼ਹੂਰ ਹੋ ਗਿਆ ਹੈ।