ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਅੱਜ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਇਕ ਵਾਰ ਫਿਰ ਸੁਰੱਖਿਆ ‘ਚ ਢਿੱਲ ਦਾ ਮਾਮਲਾ ਸਾਹਮਣੇ ਆਇਆ ਹੈ। ਨਵੀਂ ਪਾਰਲੀਮੈਂਟ ਵਿੱਚ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਨੌਜਵਾਨ ਸਦਨ ਵਿੱਚ ਦਾਖ਼ਲ ਹੋਏ। ਇਹ ਦੋਵੇਂ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਦੌਰਾਨ ਦਾਖਲ ਹੋਏ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਸਾਗਰ ਹੈ। ਦੋਵੇਂ ਸੰਸਦ ਮੈਂਬਰ ਦੇ ਨਾਂ ‘ਤੇ ਲੋਕ ਸਭਾ ਵਿਜ਼ਟਰ ਪਾਸ ‘ਤੇ ਆਏ ਸਨ। ਇਸ ਤੋਂ ਪਹਿਲਾਂ 13 ਦਸੰਬਰ 2001 ਨੂੰ 5 ਅੱਤਵਾਦੀਆਂ ਨੇ ਪੁਰਾਣੀ ਸੰਸਦ ਭਵਨ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਦਿੱਲੀ ਪੁਲਿਸ ਦੇ ਜਵਾਨ ਸਮੇਤ 9 ਲੋਕ ਮਾਰੇ ਗਏ ਸਨ।

ਦੋ ਨੌਜਵਾਨਾਂ ਨੇ ਸਦਨ ਵਿੱਚ ਪੀਲੇ ਰੰਗ ਦੀ ਗੈਸ ਛੱਡ ਦਿੱਤੀ। ਉਸੇ ਸਮੇਂ ਹੀ ਇੱਕ ਆਦਮੀ ਅਤੇ ਇੱਕ ਔਰਤ ਨੇ ਸਦਨ ਦੇ ਬਾਹਰ ਪੀਲਾ ਧੂੰਆਂ ਛੱਡਿਆ। ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਕੇ ਬਾਹਰ ਕੀਤਾ।