ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——— ਹੁਸ਼ਿਆਰਪੁਰ ਲੈਂਡ ਸਕੈਮ ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ ਇਸ ਕਾਂਡ ਦੇ ਇੱਕ ਮਾਸਟਰ ਮਾਇੰਡ ਹਰਪਿੰਦਰ ਸਿੰਘ ਗਿੱਲ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਹੈ, ਉਸ ਵੱਲੋਂ ਕੈਨੇਡਾ ਜਾਣ ਲਈ ਦਿੱਤੀ ਹੋਈ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਲੁਧਿਆਣਾ ਦੇ ਅਡੀਸ਼ਨਲ ਸੈਸ਼ਨ ਜੱਜ ਡਾਕਟਰ ਅਜੀਤ ਅਤਰੀ ਨੇ ਆਪਣੇ ਆਰਡਰਾਂ ਵਿੱਚ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਇਸ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮੌਜੂਦਾ ਹਾਲਤ ਬਦਲ ਚੁੱਕੇ ਹਨ ਇਹ ਇਹ ਗੱਲ ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਹਰਪਿੰਦਰ ਗਿੱਲ ਦੇ ਕੈਨੇਡਾ ਜਾਣ ਤੇ ਇਤਰਾਜ਼ ਜਾਹਿਰ ਕਰਦਿਆਂ ਕਿਹਾ ਕਿ ਹੁਣ ਇਸ ਦਾ ਪਰਿਵਾਰ ਜਿਹੜਾ ਕਿ ਇਸ ਕੇਸ ਵਿੱਚ ਵਾਂਟਡ ਹੈ ਉਹ ਵੀ ਕੈਨੇਡਾ ਜਾ ਚੁੱਕਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਹਰਪਿੰਦਰ ਗਿੱਲ ਵਾਪਸ ਨਹੀਂ ਆ ਸਕਦਾ ਇੱਥੇ ਇਹ ਵੀ ਗੱਲ ਵਰਨਣ ਯੋਗ ਹੈ ਕਿ ਹੁਣ ਤੱਕ ਗਿੱਲ ਦੇ ਪਰਿਵਾਰ ਨਾਲ ਸੰਬੰਧਿਤ 17 ਵਿਅਕਤੀ ਇਸ ਕੇਸ ਵਿੱਚ ਨਾਮਜਦ ਹੋ ਚੁੱਕੇ ਹਨ ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਜਿਸ ਦਿਨ ਵਿਜੀਲੈਂਸ ਬਿਊਰੋ ਨੇ 42 ਹੋਰ ਵਿਅਕਤੀਆਂ ਨੂੰ ਨਾਮਜਦ ਕੀਤਾ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਹਰਪਿੰਦਰ ਗਿੱਲ ਦੇ ਕੁਝ ਰਿਸ਼ਤੇਦਾਰ ਕੈਨੇਡਾ ਨਿਕਲ ਕੇ ਭੱਜ ਗਏ ਸਨ ਇਸ ਸਬੰਧੀ ਵਿਜੀਲੈਂਸ ਦੇ ਉੱਚ ਅਧਿਕਾਰੀ ਤੇ ਸ਼ੱਕ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਵਿਜੀਲੈਂਸ ਦੇ ਰੇਡ ਦੀ ਜਾਣਕਾਰੀ ਮਿਲ ਗਈ ਸੀ
ਦੋ ਸੂਟਾਂ ਦੇ ਲਾਲਚ ਨੇ ਫਸਾਇਆ
ਇਸ ਗਿਲ ਪਰਿਵਾਰ ਦੇ 17 ਮੈਂਬਰ ਇਸ ਸਕੈਂਡਲ ਵਿੱਚ ਸ਼ਾਮਿਲ ਹੋ ਚੁੱਕੇ ਹਨ ਪੈਸੇ ਦਾ ਲਾਲਚ ਇਸ ਕਦਰ ਵੱਧ ਗਿਆ ਕਿ ਹਰਪਿੰਦਰ ਗਿੱਲ ਨੇ ਆਪਣੇ ਪਰਿਵਾਰ ਦੀਆਂ ਜਨਾਨੀਆਂ ਨੂੰ ਵੀ ਇਸ ਕੇਸ ਵਿੱਚ ਫਸਾ ਦਿੱਤਾ ਹੁਸ਼ਿਆਰਪੁਰ ਲੈਂਡ ਸਕੈਮ ਵਿੱਚ ਜਿਹੜੀਆਂ 54 ਰਜਿਸਟਰੀਆਂ ਹੋਈਆਂ ਸੀ ਉਸ ਵਿੱਚ ਵੱਡਾ ਹਿੱਸਾ ਗਿੱਲ ਦਾ ਹੀ ਸੀ। ਹਰਪਿੰਦਰ ਗਿੱਲ ਨੇ ਕਈ ਰਜਿਸਟਰੀਆਂ ਘਰ ਦੀਆਂ ਔਰਤਾਂ ਦੇ ਨਾਂ ਤੇ ਵੀ ਕਰਵਾ ਦਿੱਤੀਆਂ ਜਿਸ ਵਿੱਚ ਉਸ ਦੀ ਬੇਟੀ ਉਸਦੀ ਪਤਨੀ ਅਤੇ ਉਸਦੀ ਭਰਜਾਈ ਹਰਦੀਪ ਕੌਰ ਵੀ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਗਿੱਲ ਨੂੰ ਰੇਡ ਦੀ ਜਾਣਕਾਰੀ ਪਹਿਲਾਂ ਹੀ ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਦੇ ਦਿੱਤੀ ਸੀ ਜਿਹੜੀ ਗਿੱਲ ਦੀ ਭਰਜਾਈ ਹਰਦੀਪ ਕੌਰ ਇਸ ਕੇਸ ਵਿੱਚ ਗ੍ਰਿਫਤਾਰ ਹੋ ਚੁੱਕੀ ਹੈ ਉਹ ਦੋ ਸੂਟਾਂ ਦੇ ਚੱਕਰ ਵਿੱਚ ਹੀ ਗ੍ਰਿਫਤਾਰ ਹੋ ਗਈ ਪਰਿਵਾਰ ਦੇ ਨੇੜਲੇ ਸੂਤਰਾਂ ਦੀ ਮੰਨੀਏ ਤਾਂ ਜਦੋਂ ਇਹਨਾਂ ਨੂੰ ਰੇਡ ਦੀ ਜਾਣਕਾਰੀ ਮਿਲੀ ਤਾਂ ਉਹ ਘਰ ਤੋਂ ਨਿਕਲ ਕੇ ਗੱਡੀ ਵਿੱਚ ਬੈਠ ਗਈ ਅਤੇ ਇਹ ਕਹਿ ਕੇ ਦੁਬਾਰਾ ਘਰ ਦੇ ਅੰਦਰ ਚਲੀ ਗਈ ਕਿ ਮੈਂ ਦੋ ਸੂਟ ਹੋਰ ਚੁੱਕ ਲਿਆਵਾਂ ਪਤਾ ਨਹੀਂ ਹੁਣ ਘਰ ਤੋਂ ਕਿੰਨੇ ਦਿਨ ਬਾਹਰ ਰਹਿਣਾ ਪਵੇਗਾ ਜਦ ਉਹ ਘਰ ਦੇ ਅੰਦਰ ਸੂਟ ਲੈਣ ਗਈ ਤਾਂ ਉਨੇ ਚਿਰ ਨੂੰ ਵਿਜੀਲੈਂਸ ਵੀ ਘਰ ਪਹੁੰਚ ਗਈ ਅਤੇ ਵਿਜੀਲੈਂਸ ਨੂੰ ਉਸ ਨੂੰ ਗ੍ਰਿਫਤਾਰ ਕਰਨਾ ਪੈ ਗਿਆ।

ਪ੍ਰਦੀਪ ਗੁਪਤਾ ਨੂੰ ਵੀ ਜਮਾਨਤ ਤੋਂ ਨਾ
ਜਿਹੜੇ 42 ਵਿਅਕਤੀ ਹਾਲ ਹੀ ਵਿੱਚ ਹੁਸ਼ਿਆਰਪੁਰ ਲੈਂਡ ਸਕੈਮ ਕੇਸ ਵਿੱਚ ਨਾਮਜ਼ਦ ਕੀਤੇ ਗਏ ਸਨ ਉਨਾਂ ਨੇ ਆਪਣੀਆਂ ਜਮਾਨਤ ਦੀਆਂ ਅਰਜ਼ੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਸੇ ਇਸੇ ਕੜੀ ਵਿੱਚ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਸ਼ਹਿਰ ਦੇ ਵੱਡੇ ਕਾਰੋਬਾਰੀ ਪ੍ਰਦੀਪ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜੇਲ੍ਹ ਵਿੱਚ ਸਿਹਤ ਖਰਾਬ ਹੋ ਗਈ ਉਨਾਂ ਦਾ ਜੇਲ੍ਹ ਦੇ ਹਸਪਤਾਲ ਵਿੱਚ ਹੀ ਇਲਾਜ ਹੋ ਰਿਹਾ ਹੈ ਅਤੇ ਇਸੇ ਹੀ ਗਰਾਊਂਡ ਤੇ ਉਹਨਾਂ ਨੇ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਡੀਸ਼ਨਲ ਸੈਸ਼ਨ ਜੱਜ ਡਾਕਟਰ ਅਜੀਤ ਅਤਰੀ ਨੇ ਰੱਦ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਇਸੇ ਦੌਰਾਨ ਹੀ ਪਿੱਪਲਾਂ ਵਾਲੇ ਦੇ ਗ੍ਰਿਫਤਾਰ ਕੀਤੇ ਗਏ ਮੰਗੀ ਨੂੰ ਵੀ ਜ਼ਮਾਨਤ ਤੋਂ ਨਾ ਹੋ ਗਈ ਹੈ।