ਦਾ ਐਡੀਟਰ ਨਿਊਜ.ਜਲੰਧਰ/ਹੁਸ਼ਿਆਰਪੁਰ ———- ਹੁਸ਼ਿਆਰਪੁਰ ਵਿੱਚ ਇੱਕ ਵੱਡੀ ਰਾਜਨੀਤਿਕ ਘਟਨਾ ਦੌਰਾਨ ਪੰਜਾਬ ਯੁਨੀਵਰਸਿਟੀ ਸੈਨੇਟ ਦੇ ਮੈਂਬਰ ਸੰਦੀਪ ਸਿੰਘ ਸੀਕਰੀ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ ਉਨਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪਹਿਲਕਦਮੀ ’ਤੇ ਜਲੰਧਰ ਵਿੱਚ ਇੱਕ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ, ਇਸ ਤੋਂ ਪਹਿਲਾ ਇਹ ਚਰਚਾ ਚੱਲ ਰਹੀ ਸੀ ਕਿ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਰਹੀ ਬੀਬੀ ਮਹਿੰਦਰ ਕੌਰ ਜੋਸ਼ ਦੁਬਾਰਾ ਅਕਾਲੀ ਦਲ ਵਿੱਚ ਵਾਪਸੀ ਲਈ ਤਰਲੋਮੱਛੀ ਹੋ ਰਹੀ ਸੀ ਤੇ ਇਸ ਨਵੀਂ ਘਟਨਾ ਨੇ ਬੀਬੀ ਜੋਸ਼ ਦੇ ਅਕਾਲੀ ਦਲ ਵਿੱਚ ਵਾਪਸੀ ਦਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਹੈ ਕਿਉਂਕਿ ਸੰਦੀਪ ਸਿੰਘ ਸੀਕਰੀ ਨੂੰ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਤੋਂ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ, ਇੱਥੇ ਇਹ ਜਿਕਰਯੋਗ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਹਲਕਾ ਸ਼ਾਮਚੁਰਾਸੀ ਤੋਂ 3 ਵਾਰ ਵਿਧਾਇਕ ਰਹੀ ਹੈ ਲੇਕਿਨ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਬੀਬੀ ਜੋਸ਼ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦਾ ਕਾਰਨ ਬੀਬੀ ਜੋਸ਼ ਦੀ ਤਿੱਖੀ ਬੋਲਬਾਣੀ ਨੂੰ ਮੰਨਿਆ ਗਿਆ ਜਿਸ ਕਾਰਨ ਉਨ੍ਹਾਂ ਨਾਲ ਸਾਲਾਂ ਤੋਂ ਚੱਲਣ ਵਾਲੇ ਪਾਰਟੀ ਆਗੂ ਇੱਕ-ਇੱਕ ਕਰਕੇ ਸਾਥ ਛੱਡ ਗਏ।
The SAD President S Sukhbir S Badal has appointed young & hardworking party leader S Sandip Singh Sikri as Halqa Incharge of Sham Churasi assembly constituency. pic.twitter.com/K7G6rAHQLE
— Dr Daljit S Cheema (@drcheemasad) October 27, 2023
ਵਿਧਾਨ ਸਭਾ ਚੋਣਾ ਵਿੱਚ ਹਾਰ ਤੋਂ ਬਾਅਦ ਬੀਬੀ ਜੋਸ਼ ਵੱਲੋਂ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਗਈ ਸੀ ਤੇ ਮੌਜੂਦਾ ਸਮੇਂ ਭਾਵੇਂ ਉਹ ਭਾਜਪਾ ਵਿੱਚ ਹੀ ਹਨ ਲੇਕਿਨ ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਉਹ ਅਕਾਲੀ ਦਲ ਵਿੱਚ ਵਾਪਸੀ ਲਈ ਰਾਹ ਬਣਾ ਰਹੇ ਦੱਸੇ ਜਾ ਰਹੇ ਹਨ ਤੇ ਹੁਣ ਵਾਪਸੀ ਦੇ ਰਾਹ ਵਿੱਚ ਸੰਦੀਪ ਸੀਕਰੀ ਨੇ ਵੱਡਾ ਟੋਇਆ ਪੁੱਟ ਦਿੱਤਾ ਹੈ। ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਸੰਦੀਪ ਸੀਕਰੀ ਦਾ ਹਲਕਾ ਸ਼ਾਮਚੁਰਾਸੀ ਵਿੱਚ ਚੰਗਾ-ਖਾਸਾ ਪ੍ਰਭਾਵ ਹੈ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਉਨ੍ਹਾਂ ਦੇ ਨਾਲ ਚੱਲਦਾ ਹੈ ਤੇ ਇਹੀ ਕਾਰਨ ਹੈ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ, ਇਸ ਦੇ ਨਾਲ ਹੀ ਆਉਣ ਵਾਲੀਆਂ ਐਸਜੀਪੀਸੀ ਦੀਆਂ ਵੋਟਾਂ ਵਿੱਚ ਵੀ ਸੰਦੀਪ ਸੀਕਰੀ ਅਕਾਲੀ ਦਲ ਲਈ ਜਮੀਨੀ ਪੱਧਰ ’ਤੇ ਕੰਮ ਕਰਦੇ ਦਿਖਾਈ ਦੇਣਗੇ ਤੇ ਇਸ ਦਾ ਵੱਡਾ ਫਾਇਦਾ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੋਵੇਗਾ ਜੋ ਕਿ ਹਲਕਾ ਸ਼ਾਮਚੁਰਾਸੀ ਤੋਂ ਚੋਣ ਲੜਦੇ ਆ ਰਹੇ ਹਨ। ਅੱਜ ਦੇ ਇਸ ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ, ਹਰਦੇਵ ਸਿੰਘ ਸਹਾਏਪੁਰੀ, ਹਰਜਿੰਦਰ ਸਿੰਘ ਅਧਿਕਾਰਾ ਆਦਿ ਵੀ ਮੌਜੂਦ ਰਹੇ।