ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਏ ਆਈ ਜੀ ਰਾਜਜੀਤ ਹੁੰਦਲ ਦੀ ਪੰਜਾਬ ਵਿਜੀਲੈਂਸ ਵੱਲੋਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਦਰਜ ਐਫ ਆਈ ਆਰ ਵਿੱਚ ਜ਼ਮਾਨਤ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਅੱਜ ਹੀ ਰਾਜਜੀਤ ਸਿੰਘ ਹੁੰਦਲ ਮੋਹਾਲੀ ਵਿਖੇ ਐਸ ਟੀ ਐਫ ਦੀ ਜਾਂਚ ‘ਚ ਸ਼ਾਮਿਲ ਹੋਣ ਲਈ ਆਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਰਾਜਜੀਤ ਨੂੰ ਇੱਕ ਕੇਸ ‘ਚ ਹਾਈ ਕੋਰਟ ਅਤੇ ਇੱਕ ਕੇਸ ‘ਚ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੋਈ ਹੈ। ਇਸ ਕੇਸ ‘ਚ ਪਹਿਲਾਂ ਅਰੈਸਟ ਸਟੇਅ ਦਿੰਦਿਆਂ ਜਸਟਿਸ ਅਨੂਪ ਚਿਤਕਾਰਾ ਦੀ ਅਦਾਲਤ ਨੇ ਰਾਜਜੀਤ ਹੁੰਦਲ ਨੂੰ ਅਗਾਓਂ ਜ਼ਮਾਨਤ ਦਿੰਦਿਆਂ, ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਜਿਸ ਨੂੰ ਅੱਜ ਬਾਅਦ ਦੁਪਹਿਰ ਉਸ ਰੱਦ ਕਰਦਿਆਂ ਜਸਟਿਸ ਨੇ ਰਾਜਜੀਤ ਹੁੰਦਲ ਦੀ ਅਗਾਓਂ ਜ਼ਮਾਨਤ ਰੱਦ ਕਰ ਦਿੱਤੀ ਹੈ।