ਚੰਡੀਗੜ੍ਹ, 18 ਅਕਤੂਬਰ 2023 – ਸੁਪਰੀਮ ਕੋਰਟ ਕੋਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ 5 ਵਕੀਲਾਂ ਨੂੰ ਜੱਜ ਵੱਲੋਂ ਨਿਯੁਕਤ ਕੀਤਾ ਹੈ। ਹੇਠ ਲਿਖੇ ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਜੱਜ ਲਾਇਆ ਗਿਆ ਹੈ।
– ਹਰਮੀਤ ਸਿੰਘ ਗਰੇਵਾਲ,
– ਦੀਪਇੰਦਰ ਸਿੰਘ ਨਲਵਾ,
– ਸੁਮੀਤ ਗੋਇਲ,
– ਸੁਦੀਪਤੀ ਸ਼ਰਮਾ, ਅਤੇ
– ਕੀਰਤੀ ਸਿੰਘ
ਦੱਸ ਦਈਏ ਕਿ 21 ਅਪ੍ਰੈਲ 2023 ਨੂੰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਆਪਣੇ ਦੋ ਸਭ ਤੋਂ ਸੀਨੀਅਰ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਉਪਰੋਕਤ ਵਕੀਲਾਂ ਨੂੰ ਉਸ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੇ ਇਸ ਸਿਫਾਰਸ਼ ਨਾਲ ਸਹਿਮਤੀ ਜਤਾਈ ਹੈ।