ਦਾ ਐਡੀਟਰ ਨਿਊਜ.ਅੰਮ੍ਰਿਤਸਰ —– ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ ਕਿਉਕਿ ਵਿਜੀਲੈਂਸ ਵੱਲੋਂ ਦਰਜ ਕੇਸ ਹੁਣ ਫਾਸਟ ਟਰੈਕ ਕੋਰਟ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਪਹਿਲੀ ਹੀ ਸੁਣਵਾਈ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਨੇ ਜੇਲ੍ਹ ਸੁਪਰਡੈਂਟ ਤੋਂ ਸੋਨੀ ਦੀ ਮੈਡੀਕਲ ਰਿਪੋਰਟ ਮੰਗ ਲਈ ਹੈ, ਅਦਾਲਤ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਕਾਰਡੀਓਲੋਜਿਸਟ ਤੋਂ ਮੈਡੀਕਲ ਸਟੇਟਸ ਰਿਪੋਰਟ ਲੈ ਕੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਸੋਨੀ ਵਿਜੀਲੈਂਸ ਨੂੰ 7.96 ਕਰੋੜ ਰੁਪਏ ਦਾ ਲੇਖਾ ਜੋਖਾ ਨਹੀਂ ਦੇ ਸਕੇ, ਇਨ੍ਹਾਂ ਨੂੰ 9 ਜੁਲਾਈ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਮੈਡੀਕਲ ਗਰਾਂਊਡ ਦੇ ਆਧਾਰ ਉੱਪਰ ਲਗਾਈ ਗਈ ਜਮਾਨਤ ਅਰਜੀ ਨੂੰ ਵੀ ਅਦਾਲਤ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ।