ਦਾ ਐਡੀਟਰ ਨਿਊਜ.ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜਿਨ੍ਹਾਂ ਨੇ ਕੁਝ ਸਮਾਂ ਪਹਿਲਾ ਭਾਜਪਾ ਦੇ ਕਮਲ ਦੀ ਅਗਵਾਈ ਕਬੂਲ ਲਈ ਸੀ ਉਹ ਹੁਣ ਸਰੋਤਾਂ ਤੋਂ ਜਿਆਦਾ ਆਮਦਨ ਬਣਾਉਣ ਦੇ ਮਾਮਲੇ ਵਿੱਚ ਫੱਸਦੇ ਹੋਏ ਨਜਰ ਆ ਰਹੇ ਹਨ ਕਿਉਂਕਿ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਮੁਹਾਲੀ ਦੇ ਹੈੱਡਕੁਆਟਰ ਵਿੱਚ ਅਰੋੜਾ ਤੋਂ 5 ਘੰਟੇ ਦੀ ਲੰਬੀ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਵਿਜੀਲੈਂਸ ਵੱਲੋਂ ਕੀਤੇ ਗਏ ਸਵਾਲਾਂ ਦੇ ਅਰੋੜਾ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਤੇ ਨਤੀਜੇ ਵਜ੍ਹੋਂ ਵਿਜੀਲੈਂਸ ਨੇ ਅਰੋੜਾ ਨੂੰ ਹੁਣ 12 ਜੂਨ ਨੂੰ ਦੋਬਾਰਾ ਜਾਂਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਦਿੱਤਾ ਹੈ। ਵਿਜੀਲੈਂਸ ਦੇ ਸੂਤਰਾਂ ਮੁਤਾਬਿਕ 5 ਘੰਟੇ ਦੀ ਚੱਲੀ ਇਸ ਪੁੱਛ-ਪੜਤਾਲ ਦੌਰਾਨ ਅਰੋੜਾ ਦਾ ਵਾਰ-ਵਾਰ ਮੂੰਹ ਸੁੱਕਦਾ ਰਿਹਾ ਜੋ ਮੌਸਮ ਦੀ ਗਰਮੀ ਤੇ ਵਿਜੀਲੈਂਸ ਦੇ ਸਵਾਲਾਂ ਦੀ ਤਪਸ਼ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵੱਲੋਂ ਪੁੱਛ-ਪੜਤਾਲ ਦੌਰਾਨ ਉਸ 2.50 ਲੱਖ ਰੁਪਏ ਦੇ ਬੈੱਡ ਦਾ ਖਾਸ ਤੌਰ ’ਤੇ ਜਿਕਰ ਕੀਤਾ ਜੋ ਕਿ ਅਰੋੜਾ ਦੀ ਆਲੀਸ਼ਾਨ ਕੋਠੀ ਵਿੱਚ ਮੌਜੂਦ ਹੈ ਤੇ ਇਸੇ ਬੈੱਡ ’ਤੇ ਕਾਂਗਰਸ ਦੀ ਸੱਤਾ ਸਮੇਂ ਅਰੋੜਾ ਸੁੱਖ ਦੀ ਨੀਂਦ ਸੌਂਦੇ ਰਹੇ ਲੇਕਿਨ ਹੁਣ ਉਹੀ ਬੈੱਡ ਅਰੋੜਾ ਦੀ ਨੀਂਦ ਖਰਾਬ ਕਰ ਰਿਹਾ ਹੈ ਕਿਉਂਕਿ ਇੰਨੇ ਮਹਿੰਗੇ ਬੈੱਡ ਦੀ ਖਰੀਦ ਮਹਿਜ 13 ਹਜਾਰ ਰੁਪਏ ਵਿੱਚ ਦਿਖਾਈ ਜਾ ਰਹੀ ਹੈ ਤੇ ਅਰੋੜਾ ਨੇ ਜਾਂਚ ਦੌਰਾਨ ਇਹ ਵੀ ਕਿਹਾ ਕਿ ਬੈੱਡ ਦੀ ਲੱਕੜ ਉਨ੍ਹਾਂ ਨੇ ਦਿੱਤੀ ਸੀ ਜਦੋਂ ਕਿ ਉਹ ਇਹ ਦੱਸ ਨਹੀਂ ਸਕੇ ਕਿ ਲੱਕੜ ਅਰੋੜਾ ਦੇ ਕਿਸ ਬਾਗ ਵਿੱਚੋ ਕੱਟੀ ਗਈ ਸੀ। ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਜਦੋਂ ਵਿਜੀਲੈਂਸ ਦੀ ਟੀਮ ਨੇ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਵਿੱਚ ਨਵੇਂ ਆਲੀਸ਼ਾਨ ਘਰ ਵਿੱਚ ਰੇਡ ਮਾਰੀ ਸੀ ਤਾਂ ਉਥੇ ਲੱਖਾਂ ਦਾ ਆਲੀਸ਼ਾਨ ਫਰਨੀਚਰ ਦੇਖ ਕੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ। ਪਤਾ ਲੱਗਾ ਹੈ ਕਿ ਅਰੋੜਾ ਨੇ ਨਾਭੇ ਦੇ ਇਕ ਫਰਨੀਚਰ ਹਾਊਸ ਤੋਂ ਇਹ ਲੱਖਾਂ ਦਾ ਫਰਨੀਚਰ ਖਰੀਦਿਆ ਸੀ ਅਤੇ ਜਿਹੜੀ ਗਿਣਤੀ ਮਿਣਤੀ ਵਿਜੀਲੈਂਸ ਬਿਊਰੋ ਨੇ ਕੀਤੀ ਉਸ ਦੇ ਮੁਤਾਬਕ ਅਰੋੜਾ ਦਾ ਇਕ ਬੈਡ ਹੀ ਕਰੀਬ ਢਾਈ ਲੱਖ ਰੁਪਏ ਦਾ ਨਿਕਲਿਆ ਸੀ ਅਤੇ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਪਤਾ ਲਗਾ ਕੇ ਉਸ ਦਾ ਬਿੱਲ ਮਹਿਜ ਤੇਰ੍ਹਾ ਹਜ਼ਾਰ ਰੁਪਏ ਦਾ ਹੀ ਸੀ। ਵਿਜੀਲੈਂਸ ਬਿਊਰੋ ਅਰੋੜਾਂ ਵੱਲੋਂ ਪਿਛਲੇ ਸਾਲਾਂ ਦੌਰਾਨ ਬਣਾਈਆਂ ਗਈਆਂ ਤਮਾਮ ਜਾਇਦਾਦਾਂ ਦੀ ਵੀ ਪੜਤਾਲ ਕਰ ਰਹੀ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਤਦ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਬਿਊਰੋ ਦੇ ਏਆਈਜੀ ਮਨਮੋਹਨ ਕੁਮਾਰ ਸ਼ਰਮਾ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਹ ਰਿਸ਼ਵਤ ਉਨ੍ਹਾਂ ਨੇ ਕਥਿਤ ਜੇਸੀਟੀ ਜ਼ਮੀਨ ਘੁਟਾਲੇ ਵਿੱਚ ਚੱਲ ਰਹੀ ਜਾਂਚ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਵਾਉਣ ਲਈ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਉਸ ਕੇਸ ਵਿੱਚ ਵੀ ਗ੍ਰਿਫ਼ਤਾਰ ਕਰ ਲਿਆ ਸੀ।
ਅਰੋੜਾ ਦਾ ਢਾਈ ਲੱਖਾ ਬੈੱਡ, ਵਿਜੀਲੈਂਸ ਸੂਲ ਦੀ ਤਰ੍ਹਾਂ ਚੋਭਣ ਲੱਗੀ, ਦਰਦ-ਬੇਦਰਦ