ਦਾ ਐਡੀਟਰ ਨਿਊਜ.ਪ੍ਰਯਾਗਰਾਜ। ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਅਹਿਮਦ ਦੀ ਯੂ.ਪੀ. ਪੁਲਿਸ ਦੀ ਹਿਰਾਸਤ ਵਿੱਚ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਡੀ.ਜੀ.ਪੀ. ਯੂ.ਪੀ. ਪੁਲਿਸ ਵੱਲੋਂ ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਸਤੀਸ਼ ਚੰਦਰ ਦੀ ਅਗਵਾਈ ਹੇਠ ਐੱਸ.ਆਈ.ਟੀ.ਦਾ ਗਠਨ ਕੀਤਾ ਗਿਆ ਹੈ ਅਤੇ ਐੱਸ.ਆਈ.ਟੀ. ਦੀ ਜਾਂਚ ’ਤੇ ਨਜਰ ਰੱਖਣ ਲਈ ਇੱਕ ਵੱਖਰੀ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਐੱਸ.ਆਈ.ਟੀ. ਦੀ ਜਾਂਚ ਏ.ਡੀ.ਜੀ. ਪ੍ਰਯਾਗਰਾਜ ਅਤੇ ਪੁਲਿਸ ਕਮਿਸ਼ਨਰ ਪ੍ਰਯਾਗਰਾਜ ਦੀ ਨਿਗਰਾਨੀ ਹੇਠ ਅੱਗੇ ਵਧੇਗੀ ਅਤੇ ਤੈਅ ਕੀਤੇ ਗਏ ਸਮੇਂ ਵਿੱਚ ਜਾਂਚ ਪੂਰੀ ਕਰੇਗੀ। ਜਿਕਰਯੋਗ ਹੈ ਕਿ ਦੋ ਦਿਨ ਪਹਿਲਾ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਨੂੰ ਤਿੰਨ ਨੌਜਵਾਨਾਂ ਵੱਲੋਂ ਤਦ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ ਜਦੋਂ ਯੂ.ਪੀ. ਪੁਲਿਸ ਇਨ੍ਹਾਂ ਦੋਵਾਂ ਦਾ ਮੈਡੀਕਰ ਚੈੱਕਅੱਪ ਕਰਾਉਣ ਲਈ ਇਨ੍ਹਾਂ ਨੂੰ ਹਸਪਤਾਲ ਲੈ ਕੇ ਗਈ ਸੀ।
ਅਤੀਕ ਅਹਿਮਦ ਮਾਮਲਾ, ਪੜ੍ਹੋ ਕਿੰਨੀਆਂ ਐੱਸ.ਆਈ.ਟੀ. ਟੀਮਾਂ ਜਾਂਚ ਕਰਨਗੀਆਂ