-ਰਿਲਾਇੰਸ ਦੇ ਸਟੋਰ ਅੱਗੇ ਮੁਜਾਹਰਾ ਕਰ ਲੋਕਾਂ ਨੂੰ ਸਮਾਨ ਨਾ ਖਰੀਦਣ ਦੀ ਅਪੀਲ
ਹੁਸ਼ਿਆਰਪੁਰ। ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਸਬੰਧੀ ਪਾਸ ਕੀਤੇ ਗਏ ਬਿੱਲਾਂ ਦੇ ਵਿਰੋਧ ਵਿਚ ਅੱਜ ਇੱਥੇ ਸੁਤੈਹਰੀ ਰੋਡ ਉੱਪਰ ਪੈਂਦੇ ਰਿਲਾਇੰਸ ਮਾਰਟ ਦੇ ਸਟੋਰ ਅੱਗੇ ਯੂਥ ਆਗੂ ਹਰਸਿਮਰਨ ਸਿੰਘ ਬਾਜਵਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਭਾਜਪਾ ਸਰਕਾਰ ਤੇ ਰਿਲਾਇੰਸ ਤੇ ਅਡਾਨੀ ਗਰੁੱਪ ਖਿਲਾਫ ਨਾਰੇਬਾਜੀ ਕੀਤੀ ਤੇ ਇਸ ਮੌਕੇ ਹਰਸਿਮਰਨ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਮਾਰੂ ਹੈ ਤੇ ਕਿਸਾਨਾਂ ਦਾ ਗਲਾ ਘੁੱਟ ਕੇ ਰਿਲਾਇੰਸ ਤੇ ਅਡਾਨੀ ਜਿਹੇ ਗਰੁੱਪਾਂ ਦੇ ਹਵਾਲੇ ਪੰਜਾਬ ਦੀ ਜਰਖੇਜ ਜਮੀਨ ਕਰਨ ਦੇ ਮਨਸੂਬੇ ਰੱਖ ਰਹੀ ਹੈ ਤੇ ਇਸੇ ਮਕਸਦ ਨਾਲ ਫਸਲਾਂ ਦੀ ਖਰੀਦ ਸਬੰਧੀ ਇਹ ਬਿੱਲ ਸਰਕਾਰ ਨੇ ਵਿਰੋਧ ਦੇ ਬਾਵਜੂਦ ਪਾਸ ਕੀਤੇ ਹਨ। ਬਾਜਵਾ ਨੇ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਦੇ ਕਿਸਾਨ ਸੜਕਾਂ ‘ਤੇ ਹਨ ਲੇਕਿਨ ਹਾਲੇ ਤੱਕ ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਆਵਾਜ ਨਹੀਂ ਸੁਣੀ ਲੇਕਿਨ ਆਉਣ ਵਾਲੇ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਦੀ ਕਾਲ ‘ਤੇ ਪੰਜਾਬ ਦੇ ਜਵਾਨ ਤੇ ਕਿਸਾਨ ਦਿੱਲੀ ਨੂੰ ਵਖਤ ਪਾ ਦੇਣਗੇ ਤੇ ਤਦ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਬਿੱਲ ਵਾਪਿਸ ਨਹੀਂ ਲੈ ਲੈਂਦੀ। ਇਸ ਸਮੇਂ ਬਾਜਵਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਿਲਾਇੰਸ ਦੇ ਸਟੋਰਾਂ ਤੋਂ ਸਮਾਨ ਦੀ ਖਰੀਦ ਨਾ ਕਰਨ ਤੇ ਜੇਕਰ ਕੋਈ ਸਮਾਨ ਲੈਣਾ ਹੈ ਤਾਂ ਉਹ ਸ਼ਹਿਰ ਦੇ ਆਮ ਦੁਕਾਨਦਾਰਾਂ ਤੋਂ ਸਮਾਨ ਖਰੀਦ ਕੇ ਉਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੂ ਅੰਦੋਲਨ ਵਿਚ ਵੀ ਜਿਲੇ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਭਾਗ ਲੈਣਗੇ। ਇਸ ਸਮੇਂ ਕਿਸਾਨ ਆਗੂ ਗੁਰਵਿੰਦਰ ਖੰਗੂੜਾ ਨੇ ਕਿਹਾ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਪੈਂਦੇ ਰਿਲਾਇੰਸ ਦੇ ਪੈਟਰੌਲ ਪੰਪ ਅੱਗੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਹਰਮੰਦਰ ਬਾਜਵਾ, ਦਲਜੀਤ ਪੂਨੀ, ਯਾਦਵਿੰਦਰ ਸਿੰਘ ਬਾਜਵਾ, ਨਵੂ ਕਜਲਾ, ਗੁਰਪ੍ਰੀਤ ਸਿੰਘ, ਲਾਲੀ ਧਾਮੀ, ਲਵਪ੍ਰੀਤ ਸਿੰਘ, ਜਰਨੈਲ ਸਿੰਘ ਸੀਕਰੀ, ਸਵਿੰਦਰ ਸਿੰਘ ਸੁੱਖੀ, ਕੰਵਲਜੀਤ ਸਿੰਘ, ਜਸਪ੍ਰੀਤ ਸਿੰਘ ਜੱਸੀ, ਸਨੀ ਫੰਗੂੜਾ, ਭਿੰਦਾ ਧਾਮੀ, ਕੁਲਜੀਤ ਸਿੰਘ ਰਿਆੜ, ਦਿਲਸ਼ੇਰ ਦਿਓ, ਸੁਰਿੰਦਰ ਸਿੰਘ ਸਰਪੰਚ, ਮਨਦੀਪ ਵਾਹਦ, ਸਤਨਾਮ ਢਿੱਲੋ, ਹਰਪ੍ਰੀਤ ਸਿੰਘ ਥਿਆੜਾ, ਮਨੀ ਥਿਆੜਾ, ਨਿਰਮਲ ਥਿਆੜਾ, ਸ਼ਿੰਦਰ ਨੂਰਪੁਰ, ਬਿੱਟੂ ਨੂਰਪੁਰ, ਭਲਵਾਨ ਡਗਾਣਾ, ਜਤਿੰਦਰਪਾਲ ਸਿੰਘ ਡਗਾਣਾ ਆਦਿ ਸਮੇਤ ਹੋਰ ਵੀ ਨੌਜਵਾਨ ਮੌਜੂਦ ਸਨ।
-ਪੰਜਾਬ ਦੇ ਜਵਾਨ ਤੇ ਕਿਸਾਨ ਦਿੱਲੀ ਨੂੰ ਵਖਤ ਪਾ ਦੇਣਗੇ-ਹਰਸਿਮਰਨ ਬਾਜਵਾ