ਦਾ ਐਡੀਟਰ ਨਿਊਜ.ਯੂਬਾ ਸਿਟੀ ——- ਵਿਦੇਸ਼ਾਂ ਵਿੱਚ ਧਾਰਮਿਕ ਸਮਾਗਮਾਂ ਦੇ ਆਯੋਜਨਾਂ ਦੌਰਾਨ ਪਿਛਲੇ ਸਮੇਂ ਵਿੱਚ ਲਗਾਤਾਰ ਆਪਸੀ ਤਕਰਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਹਿੰਸਕ ਘਟਨਾ ਅਮਰੀਕਾ ਦੇ ਯੂਬਾ ਸਿਟੀ ਸ਼ਹਿਰ ਵਿੱਚ ਤਦ ਵਾਪਰੀ ਜਦੋਂ ਸਿੱਖ ਸੰਗਤ ਵੱਲੋਂ ਇਸ ਸ਼ਹਿਰ ਵਿੱਚ ਸਾਲਾਨਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਨਗਰ ਕੀਰਤਨ ਦੇ ਦੌਰਾਨ ਮੌਕੇ ’ਤੇ ਮੌਜੂਦ ਦੋ ਧਿਰਾਂ ਵਿੱਚ ਹੋਏ ਤਕਰਾਰ ਸਮੇੇਂ ਲਾਠੀਆਂ ਨਾਲ ਇੱਕ-ਦੂਜੇ ਉੱਪਰ ਹਮਲਾ ਕੀਤਾ ਗਿਆ, ਇਸ ਘਟਨਾ ਵਿੱਚ ਭਾਵੇਂ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਲੇਕਿਨ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਇਸ ਘਟਨਾ ਦੌਰਾਨ ਦੋਵਾਂ ਧਿਰਾਂ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਜਿੱਥੇ ਇੱਕ-ਦੂਜੇ ਉੱਪਰ ਲਾਠੀਆਂ ਨਾਲ ਹਮਲਾ ਕੀਤਾ ਗਿਆ ਉੱਥੇ ਹੀ ਕੁਰਸੀਆਂ ਵੀ ਮਾਰੀਆਂ ਗਈਆਂ। ਇਹ ਤਕਰਾਰ ਕਿਸ ਗੱਲ ਨੂੰ ਲੈ ਕੇ ਹੋਈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਲੇਕਿਨ ਵਿਦੇਸ਼ਾਂ ਵਿੱਚ ਧਾਰਮਿਕ ਸਮਾਗਮਾਂ ਦੇ ਆਯੋਜਨਾਂ ਵਿੱਚ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਸਮੂਹ ਸਿੱਖਾਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।
ਯੂਬਾ ਸਿਟੀ ’ਚ ਨਗਰ ਕੀਰਤਨ ਮੌਕੇ ਚੱਲੀਆਂ ਡਾਂਗਾਂ, ਵਗ੍ਹਾਂ-ਵਗ੍ਹਾਂ ਮਾਰੀਆਂ ਕੁਰਸੀਆਂ