ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— 1984 ਸਿੱਖ ਕਤਲੇਆਮ ‘ਚ ਸ਼ਾਮਿਲ ਮੁਖ ਸਾਜਿਸ਼ਕਾਰਤਾਵਾਂ ‘ਚੋਂ ਇੱਕ ਕਾਂਗਰਸੀ ਲੀਡਰ ਕਮਲਨਾਥ, ਜਿਸ ‘ਤੇ ਦਿੱਲੀ ‘ਚ ਸਥਿਤ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ ਦੋ ਸਿੱਖ ਪਰਿਵਾਰਾਂ ਦੇ ਦੋ ਜੀਆਂ ਨੂੰ ਜਲਾਉਣ ਦੇ ਦੋਸ਼ ਹਨ, ਦੇ ਮਾਮਲੇ ‘ਚ ਹਾਈਕੋਰਟ ਨੇ ਐਸ ਆਈ ਟੀ ਤੋਂ 28 ਅਪ੍ਰੈਲ ਤੱਕ ਜਵਾਬ ਮੰਗਿਆ ਹੈ। ਜਿਸ ਹਾਈਕੋਰਟ ਨੇ ਜਵਾਬ ਮੰਗਿਆ ਹੈ ਕਿ ਐਸ ਆਈ ਟੀ ਨੇ ਇਸ ਮਾਮਲੇ ‘ਚ ਕਮਲ ਨਾਥ ‘ਤੇ ਕੀ ਕਾਰਵਾਈ ਕੀਤੀ ਹੈ।
ਇਸ ਬਾਰੇ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਿਹਾ ਗਿਆ ਕਿ ਉਹ ਇਸ ਮਾਮਲੇ ‘ਚ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਹਨ। ਉਮੀਦ ਹੈ ਕਿ ਹੁਣ ਇਸ ਮਾਮਲੇ ‘ਚ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1984 ਸਿੱਖ ਕਤਲੇਆਮ ‘ਚ ਭਾਰਤ ਸਰਕਾਰ ਕੋਲੋਂ ਆਰਡਰ ਪਾਸ ਕਰਵਾਏ ਸਨ ਕਿ ਜਿਹੜੇ ਕੇਸ ਬੰਦ ਪਾਏ ਨੇ ਉਹ ਵੀ ਖੋਲ੍ਹੇ ਜਾਣ। ਉਸੇ ਆਰਡਰ ਦੇ ਤਹਿਤ ਇਸ ਐੱਮਲੇ ‘ਚ ਅੱਜ ਇਹ ਕਾਰਵਾਈ ਹੋਈ ਹੈ। ਐਸ ਆਈ ਟੀ ਨੇ ਇਸ ਮਾਮਲੇ ‘ਚ ਕਮਲਨਾਥ ਖਿਲਾਫ ਇਸਤਿਹਾਰ ਵੀ ਦਿੱਤੇ ਸਨ। ਪਰ ਕੋਈ ਕਾਰਵਾਈ ਨਾ ਹੋਈ, ਜਿਸ ਕਾਰਨ ਸਿਰਸਾ ਨੇ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ‘ਤੇ ਅੱਜ ਅਦਾਲਤ ਤੋਂ ਬਹੁਤ ਵੱਡੀ ਰਾਹਤ ਮਿਲੀ ਹੈ। ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਇਰ ਕੇਸ ਵਿੱਚ ਹਾਈਕੋਰਟ ਨੇ 28 ਅਪ੍ਰੈਲ ਤੱਕ ਕਮਲ ਨਾਥ ਖਿਲਾਫ 1984 ਸਿੱਖ ਕਤਲੇਆਮ ਦੀ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਹਨ।